27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੈਰ ਕੁਦਰਤੀ ਹੜ੍ਹਾਂ ਤੋਂ ਪੰਜਾਬ ਨੂੰ ਬਚਾਉਣ ਲਈ ਡੈਮਾਂ ਦਾ ਵਾਫ਼ਰ ਪਾਣੀ ਪ੍ਰੋਟੋਕੋਲ

ਅਜੀਤ ਡੈਸਕ 15-06-2026

ਅਨੁਸਾਰ ਦਰਿਆਵਾਂ ’ਚ ਛੱਡਣ ਕੇਂਦਰ ਤੇ ਸੂਬਾ ਸਰਕਾਰਾਂ-ਦਸਮੇਸ਼ ਯੂਨੀਅਨ
ਲੁਧਿਆਣਾ, 14 ਜੂਨ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਨਿਤ ਪ੍ਰੋਟੋਕੋਲ ਮੁਤਾਬਕ ਭਾਖੜਾ ਡੈਮ ਦਾ ਪੱਧਰ 15 ਮਈ ਤੱਕ (ਭਾਵ ਡੀਪਲੀਸ਼ਨ ਪੀਰੀਅਡ- ਡੈਮ ਨੂੰ ਢੁਕਵਾਂ ਖਾਲੀ ਕਰਨ ਦਾ ਸਮਾਂ) 1462 ਫੁੱਟ ਤੱਕ ਰੱਖਣਾ ਹੁੰਦਾ ਹੈ। 15 ਮਈ ਤੋਂ ਬਾਅਦ (ਫਿਲਿੰਗ ਪੀਰਡ- ਭਰਨ ਦਾ ਸਮਾਂ) ਪਹਾੜੀ ਖੇਤਰਾਂ ‘ਚ ਬਰਫ ਦੇ ਤੇਜ਼ੀ ਨਾਲ ਪਿਘਲਣ ਅਤੇ ਇਸ ਤੋਂ ਇਲਾਵਾ ਮੌਸਮੀ ਬਾਰਿਸ਼ਾਂ ਦੇ ਸਿੱਟੇ ਵਜੋਂ ਇਹ ਪੱਧਰ ਉੱਚਾ ਉਠਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਬਾਕੀ ਡੈਮਾਂ ਨੂੰ ਲੋੜੀਂਦਾ ਖਾਲੀ ਕਰਨਾ ਹੁੰਦਾ ਹੈ। ਉਪਰੋਕਤ ਤੱਥ ਗਵਾਹ ਹਨ ਕਿ ਪਿਛਲੇ 8 ਮਹੀਨਿਆਂ ਅੰਦਰ ਦਰਿਆਵਾਂ ਅੰਦਰ �ਸਤ ਦੇ ਆਧਾਰ ‘ਤੇ ਲੋੜੀਂਦਾ ਪਾਣੀ ਨਾ ਛੱਡੇ ਜਾਣ ਕਰਕੇ ਇਸ ਵਰ੍ਹੇ ਪੰਜਾਬ ‘ਚ ਹੜ੍ਹਾਂ ਦਾ ਸੰਭਾਵਿਤ ਖਤਰਾ 2025 ਤੋਂ ਵੀ ਵਧੇਰੇ ਜਿਆਦਾ ਹੈ। 8 ਮਹੀਨੇ �ਸਤ ਦੇ ਆਧਾਰ ‘ਤੇ ਬਣਦੀ ਪਾਣੀ ਦੀ ਮਾਤਰਾ ਨਾ ਛੱਡੇ ਜਾਣਾ ਬੇਹੱਦ ਗੰਭੀਰ ਗੁਨਾਹ ਹੈ। ਜਿਸ ਦੇ ਸਿੱਟੇ ਵਜੋਂ ਭਾਰੀ ਹੜ੍ਹਾਂ ਦਾ ਖਤਰਾ ਸਿਰ ਤੇ ਕੂਕ ਰਿਹਾ ਹੈ। ਜਿਸ ਦੀ ਜ਼ਿੰਮੇਵਾਰੀ ਮੁੱਖ ਤੌਰ ‘ਤੇ ਕੇਂਦਰੀ ਹਕੂਮਤ ਦੀ ਅਗਵਾਈ ਵਾਲ਼ੀ ਬੀ. ਬੀ. ਐਮ. ਬੀ. ਮੈਨੇਜਮੈਂਟ ਤੇ ਦੂਜੇ ਨੰਬਰ ਤੇ ਢੁਕਵੀਂ ਨਿਗਰਾਨੀ ਨਾ ਕਰਨ ਵਾਲੀ ਪੰਜਾਬ ਸਰਕਾਰ ਸਿਰ ਹੋਵੇਗੀ। ਜਿਨ੍ਹਾਂ ਨੇ ਪਿਛਲੇ ਵਰ੍ਹੇ ਵੀ ਅੰਤਾਂ ਦੀ ਜਾਨ-ਮਾਲ, ਡੰਗਰ- ਫਸਲਾਂ ਦੀ ਬਰਬਾਦੀ ਤੋਂ ਕੱਖ ਨਹੀਂ ਸਿੱਖਿਆ। ਅੰਤ ‘ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ , ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਨੇ ਜ਼ੋਰਦਾਰ ਮੰਗ ਕੀਤੀ ਕਿ ਦੋਨੋਂ ਸਰਕਾਰਾਂ ਬੀ. ਬੀ. ਐਮ. ਬੀ. ਤੋਂ ਯਕੀਨੀ ਬਣਾਉਣ ਕਿ ਤੁਰੰਤ ਵਾਫਰ ਪਾਣੀ ਫੌਰੀ ਤੌਰ ‘ਤੇ ਸੰਬੰਧਤ ਦਰਿਆਵਾਂ ਤੇ ਨਹਿਰਾਂ ‘ਚ �ਸਤ ਪੂਰੀ ਮਾਤਰਾ ‘ਚ ਛੱਡਣਾ ਆਰੰਭ ਕੀਤਾ ਜਾਵੇ। ਇਸ ਤੋਂ ਇਲਾਵਾ ਸਾਰੇ ਦਰਿਆਵਾਂ ਦੀ ਮੁਕੰਮਲ ਡੀਸਿਲਟਿੰਗ ਅਤੇ ਸਾਰੇ ਬੰਨਾਂ ਦੀ ਪੂਰਨ ਮਜਬੂਤੀ ਹਰ ਹਾਲਤ ਯਕੀਨੀ ਬਣਾਈ ਜਾਵੇ।

 

ਪਿਛਲੀ ਖ਼ਬਰ 2600 ਅਪ੍ਰੈਂਟਸ਼ਿਪ ਯੂਨੀਅਨ ਦਾ ਧਰਨਾ ਜਿਉਂ ਦਾ ਤਿਉਂ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।