ਪਟਿਆਲਾ, 30 ਮਾਰਚ (ਅ.ਸ. ਆਹਲੂਵਾਲੀਆ)-ਅੱਜ ਦੇਸ਼ ਭਰ ਵਿਚ ਸੰਗਠਨ ਦੀਆਂ ਵੱਖ-ਵੱਖ ਰਾਜ, ਸ਼ਹਿਰ, ਤਹਿਸੀਲ ਅਤੇ ਜ਼ਿਲ੍ਹਾ ਸ਼ਾਖਾਵਾਂ ਵਿਚ ਸ਼ਿਵ ਸੈਨਾ ਹਿੰਦੁਸਤਾਨ ਨੇ 23ਵਾਂ ਸਥਾਪਨਾ ਦਿਵਸ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ | ਇਸੇ ਕੜੀ ਵਿਚ ਅੱਜ ਇਕ ਸ਼ਾਨਦਾਰ ਜਸ਼ਨ ਮਨਾਇਆ ਗਿਆ | ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਤੇ ਸੀਨੀਅਰ ਨੇਤਾਵਾਂ ਅਤੇ ਪਾਰਟੀ ਵਰਕਰਾਂ ਦਾ ਵੱਡਾ ਇਕੱਠ ਸ਼ਾਮਲ ਹੋਇਆ | ਪ੍ਰਾਚੀਨ ਸ਼ਿਵ ਮੰਦਰ ਸ੍ਰੀ ਭੂਤਨਾਥ ਮੰਦਰ ਵਿਖੇ ਪਹੁੰਚਣ 'ਤੇ ਪਾਰਟੀ ਸੁਪਰੀਮੋ, ਸ੍ਰੀ ਪਵਨ ਗੁਪਤਾ ਦਾ ਸ਼ਿਵ ਸੈਨਾ ਹਿੰਦੁਸਤਾਨ ਦੇ ਸੈਂਕੜੇ ਸੀਨੀਅਰ ਨੇਤਾਵਾਂ ਅਤੇ ਵਰਕਰਾਂ ਵਲੋਂ ਦਿਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਰਾਸ਼ਟਰੀ ਸਲਾਹਕਾਰ ਹੇਮਰਾਜ ਗੋਇਲ, ਰਾਸ਼ਟਰੀ ਬੁਲਾਰੇ ਪ੍ਰਦੀਪ ਵਰਮਾ, ਪਾਰਟੀ ਦੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਕਿ੍ਸ਼ਨ ਕੁਮਾਰ ਗਾਬਾ, ਯੂਥ ਵਿੰਗ (ਪੰਜਾਬ) ਦੇ ਸੂਬਾ ਚੇਅਰਮੈਨ ਅਮਰਜੀਤ ਬੰਟੀ, ਸੀਨੀਅਰ ਉਪ ਪ੍ਰਧਾਨ (ਪੰਜਾਬ) ਸ਼ਮਾਕਾਂਤ ਪਾਂਡੇ ਅਤੇ ਹਿੰਦੁਸਤਾਨ ਵਪਾਰ ਸੈਨਾ ਪਟਿਆਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਵਦੀਪ ਮਿੱਤਲ ਸ਼ਾਮਲ ਸਨ | ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਟਿੱਪਣੀ ਕੀਤੀ ਕਿ ਤੁਹਾਡੀ ਮਿਹਨਤ, ਸਮਰਪਣ ਅਤੇ ਵਿਸ਼ਵਾਸ ਦੇ ਕਾਰਨ ਰਾਸ਼ਟਰੀ ਪੱਧਰ 'ਤੇ ਆਪਣੇ ਲਈ ਇਕ ਸਥਾਨ ਤੇਜ਼ੀ ਨਾਲ ਬਣਾ ਰਿਹਾ ਹੈ | ਸ਼ਿਵ ਸੈਨਾ ਹਿੰਦੁਸਤਾਨ ਨੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ | ਇਸ ਮੌਕੇ ਰਾਸ਼ਟਰੀ ਸਲਾਹਕਾਰ ਹੇਮਰਾਜ ਗੋਇਲ, ਰਾਸ਼ਟਰੀ ਬੁਲਾਰੇ ਪ੍ਰਦੀਪ ਵਰਮਾ, ਪੰਜਾਬ ਵਪਾਰ ਵਿੰਗ ਦੇ ਮੁਖੀ ਕਿ੍ਸ਼ਨ ਕੁਮਾਰ ਗਾਬਾ, ਆਈ.ਟੀ. ਵਿੰਗ (ਆਈ.ਟੀ. ਸੈਨਾ) ਪੰਜਾਬ ਦੇ ਸੂਬਾ ਪ੍ਰਧਾਨ, ਹਿਤੇਸ਼ ਰਿੰਕੂ, ਅਮਰਜੀਤ ਬੰਟੀ, ਨਵਦੀਪ ਮਿੱਤਲ, ਅਸ਼ੋਕ ਅਨੰਦ, ਨੰਦ ਲਾਲ, ਭੋਲਾ ਸ਼ਰਮਾ, ਹਰਪ੍ਰੀਤ ਸ਼ਰਮਾ, ਸਤੀਸ਼ ਅਨੰਦ, ਸੰਨੀ ਨਾਰੰਗ, ਵਿਮਲਾ ਦੇਵੀ, ਗੁਰਪ੍ਰੀਤ ਸਿੰਘ ਬਾਗੀ, ਗੁਰਦਿਆਲ ਸਿੰਘ ਨਿੱਕੂ, ਸੂਰਜ ਕੁਮਾਰ, ਸੋਨੂੰ ਪਹਿਲਵਾਨ ਆਦਿ ਸ਼ਾਮਲ ਸਨ |