ਭਾਦਸੋਂ, 30 ਮਾਰਚ (ਗੁਰਬਖ਼ਸ਼ ਸਿੰਘ ਵੜੈਚ/ਪ੍ਰਦੀਪ ਦੰਦਰਾਲਾ)-ਸਵ. ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 22ਵੀਂ ਬਰਸੀ ਨੂੰ ਸਮਰਪਿਤ ਨੇੜਲੇ ਪਿੰਡ ਟੌਹੜਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ | ਇਸ ਮੌਕੇ ਕੰਵਰਵੀਰ ਸਿੰਘ ਟੌਹੜਾ ਬੀਜੇਪੀ ਆਗੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਅਪ੍ਰੈਲ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਉਨ੍ਹਾਂ ਦੀ 22ਵੀਂ ਬਰਸੀ ਵਿਖੇ ਮਨਾਈ ਜਾਵੇਗੀ | ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਬਰਸੀ ਸਮਾਗਮ 'ਚ ਪਹੁੰਚਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸ਼ੇਰ ਸਿੰਘ ਸਹੌਲੀ, ਸੁਖਦੇਵ ਸਿੰਘ ਪੰਡਤਾਂ ਖੇੜੀ, ਨਿਰਮਲ ਸਿੰਘ ਸ਼ਾਹਪੁਰ, ਬਲਵਿੰਦਰ ਸਿੰਘ ਸ਼ਾਹਪੁਰ, ਸੰਨੀ ਟੌਹੜਾ, ਸੁਖਜਿੰਦਰ ਸਿੰਘ ਸਰਪੰਚ ਟੌਹੜਾ, ਅਵਤਾਰ ਸਿੰਘ ਟੌਹੜਾ, ਅਮਰਿੰਦਰ ਸਿੰਘ ਕਾਲੇਕੇ, ਬਿਕਰਮ ਸਿੰਘ ਪੀ.ਏ., ਗੁਰਦਰਸ਼ਨ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ |