17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਐੱਸ.ਡੀ.ਓ. ਬਲਦੇਵ ਸਿੰਘ ਪਸਿਆਣਾ ਨੂੰ ਸੇਵਾਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਅਜੀਤ ਡੈਸਕ 31-03-2026
ਪਟਿਆਲਾ, 30 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਟਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਬਤੌਰ ਐਸ.ਡੀ.ਓ. ਸੇਵਾਮੁਕਤ ਹੋਏ ਇੰਪਲਾਈਜ਼ ਯੂਨੀਅਨ ਪੀ.ਐਸ.ਪੀ.ਸੀ.ਐਲ. ਐਂਡ ਟਰਾਂਸਕੋ ਦੇ ਸੂਬਾ ਸਰਪ੍ਰਸਤ ਬਲਦੇਵ ਸਿੰਘ ਪਸਿਆਣਾ ਨੂੰ ਸੇਵਾਮੁਕਤੀ 'ਤੇ ਉਨ੍ਹਾਂ ਦੇ ਯੂਨੀਅਨ ਦੇ ਸਾਥੀਆਂ, ਅਧਿਕਾਰੀਆਂ ਅਤੇ ਸੱਜਣਾਂ ਮਿੱਤਰਾਂ ਵਲੋਂ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਪਟਿਆਲਾ ਦੇ ਇਕ ਨਿੱਜੀ ਪੈਲੇਸ ਵਿਚ ਦਿੱਤੀ ਗਈ ਵਿਦਾਇਗੀ ਪਾਰਟੀ ਵਿਚ ਰਜਿੰਦਰ ਗਰੋਵਰ, ਰਾਕੇਸ਼ ਸ਼ਰਮਾ, ਹਰਿੰਦਰ ਪਾਲ ਸਾਰੇ ਚੀਫ਼ ਇੰਜੀਨੀਅਰ, ਆਕਾਸ਼ ਮਿੱਤਲ, ਮੋਹਿਤ ਵਾਲੀਆ, ਰਾਮ ਸ਼ਰਨ ਬਾਂਗਰ ਸਾਰੇ ਡਿਪਟੀ ਚੀਫ਼ ਇੰਜੀਨੀਅਰ ਅਤੇ ਹੋਰ ਬਹੁਤ ਸਾਰੇ ਬਿਜਲੀ ਨਿਗਮ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਇੰਪਲਾਈਜ਼ ਯੂਨੀਅਨ ਪਾਵਰਕਾਮ ਅਤੇ ਟ੍ਰਾਂਸਕੋ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ, ਸੁਖਵਿੰਦਰ ਭਗਤ, ਅਵਤਾਰ ਸਿੰਘ ਬਰਾੜ, ਅਰਸ਼ਵੀਰ ਸਿੰਘ ਢਿੱਲੋਂ, ਬਲਵਿੰਦਰ ਭਗਤ, ਤਰਲੋਚਨ ਸਿੰਘ ਮਾਹਲਪੁਰ, ਬਲਰਾਜ ਸਿੰਘ ਆਦਮਪੁਰ, ਰਾਜ ਕੁਮਾਰ ਫਗਵਾੜਾ, ਰਣਜੀਤ ਸਿੰਘ ਲਹਿਰਾ, ਤਰਨਪਾਲ ਫਗਵਾੜਾ, ਹਰਪਾਲ ਸਿੰਘ, ਅਮਰਨਾਥ, ਚਮਕੌਰ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਪਸਿਆਣਾ ਨੇ ਜਿੱਥੇ ਵਿਭਾਗ ਵਿਚ ਇਮਾਨਦਾਰੀ, ਲਗਨ, ਮਿਹਨਤ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਉੱਥੇ ਬਲਦੇਵ ਸਿੰਘ ਨੇ ਮੁਲਾਜ਼ਮ ਜਥੇਬੰਦੀ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਅਤੇ ਲਾਗੂ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ | ਇਸ ਮੌਕੇ ਸੇਵਾਮੁਕਤ ਹੋ ਰਹੇ ਬਲਦੇਵ ਸਿੰਘ ਪਸਿਆਣਾ ਨੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮ ਆਗੂਆਂ ਦਾ ਧੰਨਵਾਦ ਕਰਦਿਆਂ ਨਵੀਂ ਭਰਤੀ ਹੋਏ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਜਿਸ ਪ੍ਰਕਾਰ ਸਰਕਾਰ ਡਿਊਟੀ ਕਰਕੇ ਤਨਖ਼ਾਹ ਲੈਣਾ ਸਾਡਾ ਹੱਕ ਹੈ ਉਸੇ ਪ੍ਰਕਾਰ ਡਿਊਟੀ ਦੌਰਾਨ ਆਪਣੀ ਜ਼ਿੰਮੇ ਲੱਗੇ ਕੰਮ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ | ਇਸ ਮੌਕੇ ਐਸ.ਡੀ.ਓ. ਮਹਿੰਦਰ ਸਿੰਘ ਕੌਰਜੀਵਾਲਾ, ਜੇ.ਈ. ਹਰਭਜਨ ਸਿੰਘ ਵਜੀਦਪੁਰ ਸਮੇਤ ਅਨੇਕ ਮੁਲਾਜ਼ਮ ਮੌਜੂਦ ਸਨ |
ਪਿਛਲੀ ਖ਼ਬਰ ਸਵ. ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ 22ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਗਲੀ ਖ਼ਬਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਛੋਹ ਰਿਹਾ-ਮਿੰਟੂ, ਟਿਵਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।