ਨਾਭਾ, 29 ਮਾਰਚ (ਜਗਨਾਰ ਸਿੰਘ ਦੁਲੱਦੀ)-ਸੀਨੀਅਰ ਸਿਟੀਜਨਸ ਵੈੱਲਫੇਅਰ ਐਸੋਸੀਏਸ਼ਨ ਨਾਭਾ ਦੇ ਅਹੁਦੇਦਾਰਾਂ ਦੀ ਚੋਣ ਅੱਜ ਸਥਾਨਕ ਡੇ ਕੇਅਰ ਸੈਂਟਰ ਵਿਖੇ ਹੋਈ | ਜਿਸ 'ਚ ਪ੍ਰਧਾਨਗੀ ਲਈ ਚੋਣ ਲੜ ਰਹੇ ਚਰਨਜੀਤ ਸਿੰਘ ਵਿਰਕ ਨੇ ਆਪਣੇ ਵਿਰੋਧੀ ਰਵਿੰਦਰ ਕੁਮਾਰ ਨੂੰ ਭਾਰੀ ਵੋਟਾਂ ਨਾਲ ਹਰਾਇਆ | ਐਤਵਾਰ ਨੂੰ ਸੀਨੀਅਰ ਸਿਟੀਜਨਸ ਵੈੱਲਫੇਅਰ ਐਸੋਸੀਏਸ਼ਨ ਨਾਭਾ ਦੇ ਅਹੁਦੇਦਾਰ ਦੀ ਚੋਣ ਕਰਵਾਈ ਗਈ, ਜੋ ਕਿ ਸੁਖਪਿੰਦਰ ਸਿੰਘ ਨੇ ਆਪਣੀ ਟੀਮ ਭਰਤ ਲਾਲ, ਰਕੇਸ਼ ਡੱਲਾ, ਇੰਦਰਾ ਰਾਣੀ ਅਤੇ ਦਰਸ਼ਨ ਸਿੰਘ ਦੀ ਦੇਖ ਰੇਖ ਹੇਠ ਕਰਵਾਈ | ਇਸ ਚੋਣ ਵਿਚ ਕੁੱਲ 202 ਵੋਟਾਂ 'ਚੋਂ 168 ਵੋਟਾਂ ਪੋਲ ਹੋਈਆਂ, ਜਿਸ 'ਚੋਂ ਪੰਜ ਵੋਟਾਂ ਰੱਦ ਕਰ ਦਿੱਤੀਆਂ ਗਈਆਂ | ਕੁੱਲ ਸਹੀ ਪਈਆਂ 163 ਵੋਟਾਂ 'ਚੋਂ ਚਰਨਜੀਤ ਸਿੰਘ ਵਿਰਕ ਨੂੰ 127 ਅਤੇ ਰਵਿੰਦਰ ਕੁਮਾਰ ਨੂੰ 36 ਵੋਟਾਂ ਪਈਆਂ, ਇਸ ਤਰ੍ਹਾਂ ਵਿਰਕ ਭਾਰੀ ਵੋਟਾਂ ਦੇ ਫ਼ਰਕ ਨਾਲ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਨੂੰ ਜਿੱਤ ਗਏ | ਇਸੇ ਤਰ੍ਹਾਂ ਜਨਰਲ ਸੈਕਟਰੀ ਲਈ ਲਛਮਣ ਦਾਸ ਨੂੰ 133 ਵੋਟਾਂ ਅਤੇ ਚੰਦਰਸ਼ੇਖਰ ਨੂੰ ਸਿਰਫ 30 ਵੋਟਾਂ ਪਈਆਂ, ਇਸ ਚੋਣ ਦੌਰਾਨ ਪ੍ਰਧਾਨਗੀ ਲਈ ਚਰਨਜੀਤ ਸਿੰਘ ਵਿਰਕ ਅਤੇ ਜਨਰਲ ਸੈਕਟਰੀ ਲਈ ਲਛਮਣ ਦਾਸ ਚੁਣੇ ਗਏ | ਨਵ-ਨਿਯੁਕਤ ਪ੍ਰਧਾਨ ਚਰਨਜੀਤ ਸਿੰਘ ਵਿਰਕ ਨੇ ਕਿਹਾ ਕਿ ਉਹ ਸੰਸਥਾ ਦੀ ਕਾਮਯਾਬੀ ਲਈ ਸਮੁੱਚੇ ਭਾਈਚਾਰੇ ਨੂੰ ਨਾਲ ਲੈ ਕੇ ਕੰਮ ਕਰਨਗੇ | ਇਸ ਮੌਕੇ ਸਤਪਾਲ ਅਰੋੜਾ, ਗੁਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਿੰਦਰਜੀਤ ਸਿੰਘ ਸੋਢੀ, ਜਗਨਨਾਥ ਸ਼ਾਸਤਰੀ ਅਤੇ ਅਮਰਜੀਤ ਸਿੰਘ, ਪ੍ਰੀਤਮ ਸਿੰਘ ਮਾਨ, ਬਲਜੀਤ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘ ਬੱਬੂ, ਦਲਵੀਰ ਸਿੰਘ ਬਸੰਤ, ਪਲਵਿੰਦਰ ਸਿੰਘ, ਗੁਰਦੀਪ ਸਿੰਘ, ਰਾਜਿੰਦਰ ਚੌਹਾਨ, ਇੰਸਪੈਕਟਰ ਘੁੰਮਣ ਸਿੰਘ ਘੁੰਮਣ, ਰੀਟਾ ਸੂਦ,