ਲੁਧਿਆਣਾ, 30 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਫੀਲਡਗੰਜ ਦੇ ਕੂਚਾ ਨੰਬਰ 10 ਵਿਚ ਸਥਿਤ ਇਕ ਬਹੁਮੰਜ਼ਲੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਗਰਾਊਂਡ ਫਿਲੌਰ ਤੇ ਕੱਪੜੇ ਦਾ ਕੰਮ ਸੀ ਜਦਕਿ ਉੱਪਰਲੇ ਮੰਜ਼ਿਲ 'ਤੇ ਪਟਾਕੇ ਦਾ ਸਟੋਕ ਰੱਖਿਆ ਹੋਇਆ ਸੀ। ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਨਾਲ ਦੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਉਥੇ ਹੀ ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਤਾਜ਼ਾ ਖ਼ਬਰਾਂ
Free
ਲੁਧਿਆਣਾ ਵਿਖੇ ਬਹੁ ਮੰਜਲੀ ਦੁਕਾਨ 'ਚ ਲੱਗੀ ਭਿਆਨਕ ਅੱਗ, ਇਕ ਨੌਜਵਾਨ ਦੀ ਮੌਤ
ਲੁਧਿਆਣਾ, 30 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਫੀਲਡਗੰਜ ਦੇ ਕੂਚਾ ਨੰਬਰ 10 ਵਿਚ ਸਥਿਤ ਇਕ ਬਹੁਮੰਜ਼ਲੀ...
ਅਜੀਤ ਡੈਸਕ
30-10-2026