ਹਾਜੀਪੁਰ, 29 ਮਾਰਚ (ਜੋਗਿੰਦਰ ਸਿੰਘ)- ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਨਾਲ ਨੌਜਵਾਨ ਸਿੰਘ ਸਭਾ ਹਾਜੀਪੁਰ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 25ਵਾਂ ਮਹਾਨ ਕੀਰਤਨ ਦਰਬਾਰ ਦਾਣਾ ਮੰਡੀ ਹਾਜੀਪੁਰ ਵਿਖੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਰਵਾਇਆ ਗਿਆ | ਇਸ ਮੌਕੇ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਭਾਰੀ ਗਿਣਤੀ 'ਚ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਜਥਾ ਭਾਈ ਬਲਵਿੰਦਰ ਸਿੰਘ, ਹਜ਼ੂਰੀ ਰਾਗੀ ਸ੍ਰੀ ਅੰਮਿ੍ਤਸਰ, ਭਾਈ ਨਵਪ੍ਰੀਤ ਸਿੰਘ ਟਾਂਡਾ, ਭਾਈ ਮਲਕੀਤ ਸਿੰਘ ਦਮਦਮੀ ਟਕਸਾਲ, ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਅੰਮਿ੍ਤਸਰ ਸਾਹਿਬ, ਗਿਆਨੀ ਗੁਰਦੇਵ ਸਿੰਘ, ਭਾਈ ਅਮਨਦੀਪ ਸਿੰਘ ਭਜਨਗੜ੍ਹ ਸਾਹਿਬ, ਭਾਈ ਦਵਿੰਦਰ ਸਿੰਘ ਨਿਰਮਾਣ ਤੇ ਢਾਡੀ ਜਥਾ ਸੁਰਜੀਤ ਸਿੰਘ ਆਦਿ ਨੇ ਗੁਰੂ ਇਤਿਹਾਸ, ਕਵੀਸ਼ਰੀ, ਕਥਾ ਤੇ ਢਾਡੀ ਵਾਰਾਂ ਨਾਲ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਹਾਜ਼ਰ ਹੋਏ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭੱਲੇ ਦੀ ਅਰਦਾਸ ਕੀਤੀ ਗਈ ਤੇ ਚਾਹ ਪਕੌੜਿਆਂ ਅਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਤੇ ਟਕਸਾਲੀ ਆਗੂ ਜਥੇਦਾਰ ਕਿਰਪਾਲ ਸਿੰਘ ਗੇਰਾ, ਸਰਬਜੋਤ ਸਿੰਘ ਸਾਬੀ ਮੁਕੇਰੀਆਂ ਸੀਨੀਅਰ ਕਾਂਗਰਸੀ ਆਗੂ, ਲਖਵਿੰਦਰ ਸਿੰਘ ਟਿੰਮੀ ਮੈਂਬਰ ਪੀ. ਏ. ਸੀ. ਸ਼੍ਰੋਮਣੀ ਅਕਾਲੀ ਦਲ, ਸੁਰਜੀਤ ਸਿੰਘ ਭੱਟੀਆਂ, ਸੁੱਚਾ ਸਿੰਘ ਹਾਜੀਪੁਰ, ਗੁਰਬਿੰਦਰ ਸਿੰਘ ਬੱਬੂ ਬੇਲਾ ਸਰਿਆਣਾ, ਲਖਵੀਰ ਸਿੰਘ, ਭਾਜਪਾ ਆਗੂ ਅਨਿਲ ਵਸ਼ਿਸ਼ਟ, ਪ੍ਰਧਾਨ ਗੁਰਦੁਆਰਾ ਸਿੰਘ ਸਭਾ ਹਾਜੀਪੁਰ, ਸਰੂਪ ਸਿੰਘ ਹਾਜੀਪੁਰ, ਸੁਖਦੇਵ ਸਿੰਘ ਨੌਜਵਾਨ ਸਿੰਘ ਸਭਾ, ਸੰਤੋਖ ਸਿੰਘ, ਕਾਕਾ ਸਿੰਘ ਨੌਜਵਾਨ ਸਿੰਘ ਸਭਾ, ਸਤਪਾਲ ਸਿੰਘ, ਬਲਜੀਤ ਸਿੰਘ ਗਿਫਟਾ, ਗੁਰਬਿੰਦਰ ਸਿੰਘ ਮੁਕੇਰੀਆਂ, ਅਰਸ਼ਦੀਪ ਸਿੰਘ, ਹਰਜੋਤਦੀਪ ਸਿੰਘ, ਪਿੰਕਾ, ਜਗਜੀਤ ਸਿੰਘ ਨਿੱਕੁਚੱਕ, ਬੀਬੀ ਦਲਜੀਤ ਕੌਰ, ਬੀਬੀ ਪਰਵਿੰਦਰ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ |