19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬੀ.ਜੈੱਡ.ਐਫ਼. ਐਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਮਾਯੂੰਪੁਰ ਸਰਹਿੰਦ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 27-03-2026
ਫ਼ਤਹਿਗੜ੍ਹ ਸਾਹਿਬ, 26 ਮਾਰਚ (ਮਨਪ੍ਰੀਤ ਸਿੰਘ)-ਬੀ.ਜੈੱਡ.ਐਫ਼.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਮਾਯੂੰਪੁਰ ਸਰਹਿੰਦ ਦਾ ਛੇਵੀਂ, ਸੱਤਵੀਂ, ਨੌਵੀਂ ਤੇ ਗਿਆਰ੍ਹਵੀਂ ਕਲਾਸ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਕੂਲ ਪ੍ਰਧਾਨ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਖ਼ਜ਼ਾਨਚੀ ਧਰਮ ਸਿੰਘ ਤੇ ਸਕੂਲ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਕੂਲ ਪਿੰ੍ਰਸੀਪਲ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਛੇਵੀਂ ਕਲਾਸ 'ਚੋਂ ਅਦਿੱਤੀ ਨੇ 82 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪਹਿਲਾ, ਮਹਿੰਦੀ ਤੇ ਜਸਨੂਰ ਸਿੰਘ ਨੇ 79 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਸਰਾ ਤੇ ਮਨਿਤ ਕੁਮਾਰ ਗਰਗ ਨੇ 73 ਪ੍ਰਤੀਸ਼ਤ ਅੰਕ ਲੈ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸੱਤਵੀਂ ਕਲਾਸ 'ਚੋਂ ਭੂਮੀ ਨੇ 91 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਏਨਮਪ੍ਰਵੀਨ ਨੇ 88 ਪ੍ਰਤੀਸ਼ਤ ਅੰਕ ਲੈ ਦੂਸਰਾ ਤੇ ਗੁਡੀਆ ਰਾਣੀ ਨੇ 81 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਨੌਵੀਂ ਕਲਾਸ 'ਚੋਂ ਸ਼ੀਤਲ ਨੇ 93 ਪ੍ਰਤੀਸ਼ਤ ਅੰਕ ਲੈ ਪਹਿਲਾ, ਜਾਨਵੀ ਨੇ 91 ਪ੍ਰਤੀਸ਼ਤ ਅੰਕ ਲੈ ਦੂਸਰਾ ਤੇ ਸੰਜਨਾ ਨੇ 88 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਤਰਨਪ੍ਰੀਤ ਕੌਰ ਨੇ 95 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਆਂਚਲ ਨੇ 93 ਪ੍ਰਤੀਸ਼ਤ ਅੰਕ ਲੈ ਦੂਸਰਾ ਤੇ ਪ੍ਰਕਾਸ਼ ਕੁਮਾਰ ਨੇ 88 ਪ੍ਰਤੀਸ਼ਤ ਅੰਕ ਲੈ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਵਿਦਿਆਰਥੀਆਂ ਨੂੰ ਸਵ. ਰਣਜੀਤ ਸਿੰਘ ਟਿਵਾਣਾ, ਸਵ. ਗਿਆਨ ਕੌਰ ਟਿਵਾਣਾ, ਸਵ. ਬਚਨ ਕੌਰ ਟਿਵਾਣਾ ਤੇ ਸਵ. ਬੀਬੀ ਗੁਰਜੀਤ ਕੌਰ ਦੀ ਯਾਦ 'ਚ ਨਗਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਆਏ ਪਤਵੰਤਿਆਂ ਵਲੋਂ ਵਿਦਿਆਰਥੀਆਂ ਨੂੰ ਹੋਰ ਮੱਲ੍ਹਾਂ ਮਾਰਨ ਤੇ ਮਾਪਿਆ ਦਾ ਰੌਸ਼ਨ ਕਰਨ ਲਈ ਵੀ ਪ੍ਰੇਰਿਆ ਗਿਆ |
ਪਿਛਲੀ ਖ਼ਬਰ ਨਗਰ ਨਿਗਮ ਵਲੋਂ 'ਵੇਟ ਐਂਡ ਡ੍ਰਾਈ ਵੇਸਟ ਲਿਟਰ ਪਿਕਰ ਮਸ਼ੀਨ' ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ਬਚਾਓ ਰੈਲੀਆਂ ਨਾਲ ਅਕਾਲੀ ਦਲ ਨਿਰੰਤਰ ਬੁਲੰਦੀਆਂ ਵੱਲ ਵਧ ਰਿਹਾ- ਇੰਜੀਨੀਅਰ ਬੋਪਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।