28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਵਲੋਂ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਦੇ ਸਹਿਯੋਗ ਨਾਲ ਲਗਾਇਆ ਖ਼ੂਨਦਾਨ ਕੈਂਪ

ਅਜੀਤ ਡੈਸਕ 01-02-2026
ਨਾਭਾ, 31 ਜਨਵਰੀ (ਜਗਨਾਰ ਸਿੰਘ ਦੁਲੱਦੀ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਵਲੋਂ ਮਾਨਵ ਸੇਵਾ ਉੱਤਮ ਸੇਵਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਨਰਲ ਸਕੱਤਰ ਅਮਰ ਸਿੰਘ ਟੋਡਰਵਾਲ ਅਤੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਦੱਸਿਆ ਕਿ ਇਸ ਖ਼ੂਨਦਾਨ ਕੈਂਪ 'ਚ ਸਿਵਲ ਹਸਪਤਾਲ ਨਾਭਾ ਦੇ ਡਾ. ਹੀਨਾ ਸਿੰਗਲਾ ਦੀ ਟੀਮ ਵਲੋਂ 40 ਖ਼ੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਕੈਂਪ ਸਥਾਨਕ ਬੌੜਾਂ ਗੇਟ ਸਥਿਤ ਗੁਰਦੁਆਰਾ ਡੇਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਲਗਾਇਆ ਗਿਆ ਹੈ | ਉਪਰੰਤ ਅਮਰ ਸਿੰਘ ਟੋਡਰਵਾਲ, ਵਿਕਾਸ ਮਿੱਤਲ ਅਤੇ ਸਮੂਹ ਮੈਂਬਰਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਕੈਂਪ 'ਚ ਐੱਸ.ਐਮ.ਓ. ਡਾ. ਵੀਨੂੰ ਗੋਇਲ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਕਿਹਾ ਕਿ ਅਜਿਹੇ ਕੈਂਪ ਹਰ ਸੰਸਥਾਵਾਂ ਨੂੰ ਲਗਾਉਣੇ ਚਾਹੀਦੇ ਹਨ ਤਾਂ ਕਿ ਲੋੜਵੰਦ ਦੀ ਮਦਦ ਕੀਤੀ ਜਾ ਸਕੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਪ੍ਰਧਾਨ ਰਾਮ ਸਿੰਘ, ਜਨ ਸਕੱਤਰ ਅਮਰ ਸਿੰਘ ਟੋਡਰਵਾਲ, ਕੈਸ਼ੀਅਰ ਰਵਿੰਦਰ ਸਿੰਘ ਅਤੇ ਗੁਰਮੁਖ ਸਿੰਘ, ਸਟੇਜ ਸਕੱਤਰ ਦਲਵੀਰ ਸਿੰਘ, ਮੈਂਬਰ ਹੰਸਰਾਜ ਮਹਿਮੀ, ਰਾਮਧਨ ਸਿੰਘ, ਬਲਵਿੰਦਰ ਸਿੰਘ ਰਵੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਰਾਜਵਿੰਦਰ ਸਿੰਘ ਰਾਜੂ, ਮਨਮੋਹਨ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਵਿਕਾਸ ਮਿੱਤਲ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਨਰਿੰਦਰ ਮੋਹਣ ਸ਼ਰਮਾ, ਦੀਪਕ ਕੁਮਾਰ, ਵਰੁਣ ਸਿੰਗਲਾ, ਬਲਦੇਵ ਕੁਮਾਰ, ਸਹਿਲ ਗੁਪਤਾ, ਕਰਨ ਸਿੰਗਲਾ, ਲਲਿਤ ਸਰਮਾ, ਨਰਿੰਦਰ ਵਰਮਾ, ਅਸ਼ਵਨੀ ਮਦਾਨ, ਵਿਨੋਦ ਗੁਪਤਾ, ਸੰਜੇ ਢੀਂਗਰਾ, ਵਰਿੰਦਰ ਸਿੰਘ, ਨਵਜੋਤ ਸਿੰਘ, ਗੁਰਮੀਤ ਸਿੰਘ, ਬੀਰਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਕਰਨ ਸਿੰਘ ਰਾਓ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵਲੋਂ ਭੁੱਨਰਹੇੜੀ 'ਚ ਅਹਿਮ ਮੀਟਿੰਗ ਅਗਲੀ ਖ਼ਬਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ਮੌਕੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।