28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸ਼੍ਰੋਮਣੀ ਭਗਤ ਰਵਿਦਾਸ ਜੀ ਨੇ ਸਾਰੀ ਲੋਕਾਈ ਨੂੰ ਸੱਚ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ-ਹਰਿਆਊ

ਅਜੀਤ ਡੈਸਕ 01-02-2026
ਪਾਤੜਾਂ, 31 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਸ਼੍ਰੋਮਣੀ ਭਗਤ ਰਵਿਦਾਸ ਜੀ ਅਜਿਹੇ ਭਗਤ ਹੋਏ ਹਨ ਜਿਨ੍ਹਾਂ ਨੇ ਹੱਥੀ ਕਿਰਤ ਕਰਦਿਆਂ ਅਕਾਲ ਪੁਰਖ ਦੀ ਸੱਚੇ ਦਿਲੋਂ ਅਰਾਧਨਾ ਕੀਤੀ ਅਤੇ ਪਾਖੰਡ ਵਾਦ ਦਾ ਵਿਰੋਧ ਕੀਤਾ ਅਤੇ ਉਨ੍ਹਾ ਦੀ ਉਚਾਰੀ ਗਈ ਬਾਣੀ ਨੂੰ ਗੁਰੂ ਸਾਹਿਬਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਵੱਡ ਮਾਣ ਦਿੱਤਾ ਹੈ | ਹਰਿਆਊ ਨੇ ਕਿਹਾ ਕਿ ਭਗਤ ਰਵਿਦਾਸ ਜੀ ਅਜਿਹੇ ਭਗਤ ਹੋਏ ਹਨ ਜਿਨ੍ਹਾਂ ਨੇ ਖ਼ੁਦ ਹੱਥੀ ਕਰਕੇ ਇਹ ਸੰਦੇਸ਼ ਦਿੱਤਾ ਕਿ ਕੰਮ ਕਰਕੇ ਖਾਣਾ ਇਨਸਾਨ ਦਾ ਸਭ ਤੋਂ ਪਹਿਲਾਂ ਧਰਮ ਹੈ ਅਤੇ ਇਹ ਕਿਰਤ ਕਰਦਿਆਂ ਪ੍ਰਮਾਤਮਾ ਦਾ ਨਾਮ ਜਪਣਾ ਅਤੇ ਉਸ ਦੇ ਵਿਚ ਲੀਨ ਹੋਣਾ ਹੀ ਗੁਰੂ ਰਵਿਦਾਸ ਜੀ ਨੇ ਸਾਰੀ ਲੋਕਾਈ ਨੂੰ ਸਿੱਖਿਆ ਦਿੱਤੀ ਅਤੇ ਖੁੱਦ ਇਸ ਧਾਰਨੀ ਭਗਤ ਰਵਿਦਾਸ ਜੀ ਨੇ ਆਪਣੀ ਕੋਲ ਪ੍ਰਗਟ ਕਰਕੇ ਅਜਿਹੇ ਲੋਕਾਂ ਦੇ ਭਰਮ ਭੁਲੇਖੇ ਦੂਰ ਕੀਤੇ ਜੋ ਆਪਣੇ ਆਪ ਨੂੰ ਪ੍ਰਮਾਤਮਾ ਦੇ ਸਭ ਤੋਂ ਵੱਡੇ ਭਗਤ ਹੋਣ ਦਾ ਵਿਖਾਵਾ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਦੈ 650ਵੀਂ ਜਨਮ ਸ਼ਤਾਬਦੀ ਸਾਰੇ ਧਰਮਾਂ ਅਤੇ ਹਰ ਵਰਗ ਦੇ ਲੋਕ ਦੇਸ਼ ਵਿਦੇਸ਼ ਵਿਚ ਮਨਾ ਰਹੇ ਹਨ, ਸਾਹਿਬ ਸ਼੍ਰੀ ਗੁਰੂ ਗ੍ਰੰਥ ਵਿਚ ਦਰਜ ਉਨ੍ਹਾਂ ਦੀ ਬਾਣੀ ਵੀ ਸਾਨੂੰ ਸੱਚੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ | ਇਸ ਮੌਕੇ ਗੁਰਦੀਪ ਸਿੰਘ ਖਾਂਗ ਸਰਕਲ ਪ੍ਰਧਾਨ ਦਿਹਾਤੀ, ਗੁਰਬਚਨ ਸਿੰਘ ਮੌਲਵੀਵਾਲਾ, ਲਖਵਿੰਦਰ ਸਿੰਘ ਮੌਲਵੀਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਦਿਹਾਤੀ, ਅਜੈਬ ਸਿੰਘ ਮੱਲ੍ਹੀ ਮੁੱਖ ਬੁਲਾਰਾ ਅਕਾਲੀ ਦਲ, ਤੇਜਵੀਰ ਸਿੰਘ ਖਾਂਗ ਸੀਨੀਅਰ ਆਗੂ ਯੂਥ ਅਕਾਲੀ ਦਲ, ਹਨੀ ਸਿੱਧੂ ਸੀਨੀਅਰ ਆਗੂ ਯੂਥ ਅਕਾਲੀ ਦਲ, ਜੋਗਿੰਦਰ ਸਿੰਘ ਬਾਵਾ ਪ੍ਰਧਾਨ ਸਰਕਲ ਠਰੂਆ ਅਤੇ ਮਨਜੀਤ ਸਿੰਘ ਬਾਵਾ ਆਗੂ ਯੂਥ ਅਕਾਲੀ ਦਲ ਸਮੇਤ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਅਕਾਲੀ ਆਗੂ ਵਿੰਦਾ ਗਰੋਵਰ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ ਅਗਲੀ ਖ਼ਬਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਅਕਾਲੀ ਦਲ ਬੂਥ ਕਮੇਟੀਆਂ ਬਣਾਏਗਾ-ਜਥੇਦਾਰ ਸੁਰਜੀਤ ਗੜ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।