19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬੀ. ਐੱਸ. ਐੱਨ. ਐੱਲ. ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਲੋਕ ਮਿਲਣੀ

ਚਵਿੰਡਾ ਦੇਵੀ, 19 ਨਵੰਬਰ (ਸਤਪਾਲ ਸਿੰਘ ਢੱਡੇ)-ਬੀ. ਐੱਸ.

ਅਜੀਤ ਡੈਸਕ 20-11-2026
ਚਵਿੰਡਾ ਦੇਵੀ, 19 ਨਵੰਬਰ (ਸਤਪਾਲ ਸਿੰਘ ਢੱਡੇ)-ਬੀ. ਐੱਸ. ਐੱਨ. ਐੱਲ. ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਪਿੰਡ ਗੋਪਾਲਪੁਰ ਪਿੰਡ ਮਜਵਿੰਡ ਦੇ ਲੋਕਾਂ ਨਾਲ ਲੋਕ ਮਿਲਣੀ ਕੀਤੀ ਗਈ, ਮਹਿਕਮੇਂ ਦੇ ਸੀ. ਜੀ. ਐੱਮ. ਅਜੇ ਕੁਮਾਰ ਕਰਾੜ ਨੇ ਬੀ. ਐੱਸ. ਐੱਨ. ਐੱਲ. ਮਹਿਕਮੇਂ ਦੀ ਸਰਵਿਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਹਿਕਮੇ ਦੇ ਅਧਿਕਾਰੀਆਂ ਵਲੋਂ ਕਾਫੀ ਮਿਹਨਤ ਕਰਨ ਦੇ ਬਾਵਜੂਦ ਹੁਣ ਕਾਫੀ ਸੁਧਾਰ ਕੀਤਾ ਗਿਆ ਹੈ, ਜਿਸ ਦੇ ਨਾਲ ਸਪੀਡ ਡਾਟਾ ਅਤੇ ਵਧੀਆ ਸਰਵਿਸ ਮਹਿਕਮਾ ਦੇ ਰਿਹਾ ਹੈ, ਜਿਸ ਦੇ ਨਾਲ ਨੈਟਵਰਕ ਵਿਚ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕੁਨੈਕਸ਼ਨ ਲਏ ਜਾਣ । ਉਨ੍ਹਾਂ ਦੇ ਨਾਲ ਪੀ. ਜੀ. ਐੱਮ. ਅਨਲ ਕੁਮਾਰ ਗੌਤਮ, ਡੀ. ਜੀ. ਐੱਮ. ਦਵਿੰਦਰ ਮਹਾਜਨ, ਜੇ. ਟੀ. ਓ. ਗੁਰਜੀਤ ਸਿੰਘ ਰੰਧਾਵਾ ਨੇ ਵੀ ਮਹਿਕਮੇ ਦੀ ਵਧੀਆ ਸਰਵਿਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਪਿੰਡ ਗੋਪਾਲਪੁਰ ਮਜਵਿੰਡ ਵਲੋਂ ਜ਼ਿਲ੍ਹਾ ਤਰਕਸ਼ੀਲ ਆਗੂ ਮੁਖਤਾਰ ਸਿੰਘ ਮਜਵਿੰਡ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਗੋਪਾਲਪੁਰ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਗੋਪਾਲਪੁਰਾ, ਜਥੇਦਾਰ ਬਲਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਮੈਂਬਰ ਸੁਖਵੰਤ ਸਿੰਘ ਸਿੱਧੂ, ਦਲਬੀਰ ਸਿੰਘ, ਕਿਸਾਨ ਆਗੂ ਹਾਜ਼ਰ ਸਨ । ਆਖੀਰ ਵਿਚ ਸਾਬਕਾ ਸਰਪੰਚ ਸਾਬਕਾ ਬਲਾਕ ਸੰਮਤੀ ਮੈਂਬਰ ਬੁੱਧੀਜੀਵੀ ਸੁਖਦੀਪ ਸਿੰਘ ਸਿੱਧੂ ਨੇ ਧੰਨਵਾਦ ਕੀਤਾ ।
ਪਿਛਲੀ ਖ਼ਬਰ ਪਿੰਡ ਬਰਾੜ ਦੇ 50 ਪਰਿਵਾਰ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਹੁਣ ਪੜ੍ਹਾਈ ਦੇ ਨਾਲ ਹੁਨਰ ਵੀ ਸਿੱਖਣਗੇ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।