13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੂੰ ਡਾ. ਸਵਾਮੀ ਭੂਪੇਂਦਰ ਗਿਰੀ ਨੇ ਕੀਤਾ ਸਨਮਾਨਿਤ

ਤਰਸਿੱਕਾ, 12 ਸਤੰਬਰ (ਅਤਰ ਸਿੰਘ ਤਰਸਿੱਕਾ)-ਉਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਭਗਵਾਨ ਗਿਰੀ ਜੀ ਦੇ ਤੱਪ ਅਸਥਾਨ ਮੰਦਰ ਪਿੰਡ ਡੇਹਰੀਵਾਲਾ ਵਿਖੇ ਨਤਮਸਤਕ ਹੋਏ। ਡਾ.

ਅਜੀਤ ਡੈਸਕ 13-09-2026
ਤਰਸਿੱਕਾ, 12 ਸਤੰਬਰ (ਅਤਰ ਸਿੰਘ ਤਰਸਿੱਕਾ)-ਉਤਰਾਖੰਡ ਦੇ ਰਾਜਪਾਲ ਲੈਫ਼ਟੀਨੈਂਟ ਜਨਰਲ ਗੁਰਮੀਤ ਸਿੰਘ ਭਗਵਾਨ ਗਿਰੀ ਜੀ ਦੇ ਤੱਪ ਅਸਥਾਨ ਮੰਦਰ ਪਿੰਡ ਡੇਹਰੀਵਾਲਾ ਵਿਖੇ ਨਤਮਸਤਕ ਹੋਏ। ਡਾ. ਸਵਾਮੀ ਭੂਪੇਂਦਰ ਗਿਰੀ ਜੀ ਮਹਾਰਾਜ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮਾਨਯੋਗ ਰਾਜਪਾਲ ਨੇ ਆਪਣੇ ਪਿੱਤਰੀ ਪਿੰਡ ਜਲਾਲ ਉਸਮਾ ਦੇ ਨੇੜੇ ਸਥਿਤ ਡੇਹਰੀਵਾਲ ਆਸ਼ਰਮ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਡਾ. ਸਵਾਮੀ ਭੂਪੇਂਦਰ ਗਿਰੀ ਜੀ ਨੇ ਆਸ਼ਰਮ ਦੀਆਂ ਧਾਰਮਿਕ, ਅਧਿਆਤਮਿਕ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਰਾਜਪਾਲ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਜਲਾਲ ਉਸਮਾ ਦੇ ਨੌਜਵਾਨ ਆਗੂ ਅਤੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਅਤੇ ਸ਼ਿਵਰਾਜ ਸਿੰਘ ਤਰਸਿੱਕਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਮਜੀਠਾ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲਾ ਕਰਾਇਆ ਅਗਲੀ ਖ਼ਬਰ ਪੀਰ ਬਾਬਾ ਬਗਨ ਸ਼ਾਹ ਦੀ ਯਾਦ ਵਿਚ ਸਾਲਾਨਾ ਦੋ ਦਿਨ ਛਿੰਝ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।