14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭਾਈ ਕੁਲਬੀਰ ਸਿੰਘ ਯੂ. ਐੱਸ. ਏ. ਦਾ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਿਚ ਸ਼ਾਮਿਲ- ਮਾਤਾ ਬਲਵਿੰਦਰ ਕੌਰ ਨੇ ਕੀਤਾ ਸਨਮਾਨਿਤ

ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)–‘ਹਲਕਾ ਬਾਬਾ ਬਕਾਲਾ ਸਾਹਿਬ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ, ਜਦੋਂ ਪਿੰਡ ਸੇਰੋਂ ਬਾਘਾ ਵਿਖੇ ਭਾਈ ਕੁਲਬੀਰ ਸਿੰਘ ਯੂ. ਐੱਸ.

ਅਜੀਤ ਡੈਸਕ 14-08-2026
ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)–‘ਹਲਕਾ ਬਾਬਾ ਬਕਾਲਾ ਸਾਹਿਬ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ, ਜਦੋਂ ਪਿੰਡ ਸੇਰੋਂ ਬਾਘਾ ਵਿਖੇ ਭਾਈ ਕੁਲਬੀਰ ਸਿੰਘ ਯੂ.ਐੱਸ.ਏ. ਦਾ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਿਚ ਸ਼ਾਮਿਲ ਹੋ ਗਏ । ਇਸ ਮੌਕੇ ਭਾਈ ਕੁਲਬੀਰ ਸਿੰਘ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ ’ਤੇ ਪੁੱਜੇ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੀ ਮਾਤਾ ਬਲਵਿੰਦਰ ਕੌਰ ਅਤੇ ਹਲਕਾ ਇੰਚਾਰਜ ਭਾਈ ਸਰਬਜੀਤ ਸਿੰਘ ਖਾਨਪੁਰ ਨੇ ਪੁੱਜਕੇ ਭਾਈ ਕੁਲਬੀਰ ਸਿੰਘ ਯੂ.ਐੱਸ.ਏ. ਦੇ ਮਾਤਾ ਪਿਤਾ ਅਤੇ ਪਰਿਵਾਰ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਭਾਈ ਕੁਲਬੀਰ ਸਿੰਘ ਯੂ.ਐੱਸ.ਏ. ਪਰਿਵਾਰ ਦੇ ਆਮ ਆਦਮੀ ਪਾਰਟੀ ਨੂੰ ਛੱਡ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ ਹੋਣ ਤੇ ਹੁਣ ਢਾਏ ਕੰਢੇ ਦੀ ਸਿਆਸਤ ਬਦਲੇਗੀ । ਇਸ ਮੌਕੇ ਮਾਤਾ ਬਲਵਿੰਦਰ ਕੌਰ, ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਪਰਿਵਾਰ ਦਿਨੋਂ ਦਿਨ ਵੱਧ ਰਿਹਾ ਹੈ । ਉਨ੍ਹਾਂ ਕਿਹਾ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਬਣਦਾ ਮਾਣ-ਸਤਿਕਾਰ ਹੋਵੇਗਾ । ਇਸ ਮੌਕੇ ਬੁਲਾਰਿਆਂ ਨੇ ਪਾਰਟੀ ਵਲੋਂ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਮੇਲੇ ’ ਤੇ ਹੋਣ ਵਾਲੀ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਅਪੀਲ ਕੀਤੀ । ਇਸ ਮੌਕੇ ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਯੂਥ ਪ੍ਰਧਾਨ ਜੁਗਰਾਜ ਸਿੰਘ ਧੂਲਕਾ, ਸਰਕਲ ਪ੍ਰਧਾਨ ਪਵਨਦੀਪ ਸਿੰਘ ਏਕਲਗੱਡਾ, ਸਰਕਲ ਪ੍ਰਧਾਨ ਹਰਜੀਤ ਸਿੰਘ ਫ਼ੇਰੂਮਾਨ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਦੋਲੋਨੰਗਲ, ਦਲਬੀਰ ਸਿੰਘ ਖੋਜਕੀਪੁਰ, ਦਲਬੀਰ ਸਿੰਘ ਦੋਲੋ ਨੰਗਲ, ਹਰਬੰਸ ਸਿੰਘ ਦੋਲੋਨੰਗਲ, ਜੋਗਿੰਦਰ ਸਿੰਘ ਦੋਲੋਨੰਗਲ, ਬਲਵਿੰਦਰ ਸਿੰਘ ਦੋਲੋਨੰਗਲ, ਪ੍ਰਭਜੋਤ ਸਿੰਘ ਦੋਲੋਨੰਗਲ, ਗੁਰਪ੍ਰੀਤ ਸਿੰਘ ਦੋਲੋਨੰਗਲ, ਸਰਵਨ ਸਿੰਘ ਜਲੂਵਾਲ, ਸਾਹਿਬ ਸਿੰਘ ਖੋਜਕੀਪੁਰ, ਮੀਡੀਆ ਟੀਮ ਆਲਮ ਸਿੰਘ ਦੋਲੋਨੰਗਲ, ਪ੍ਰਭਜੀਤ ਸਿੰਘ ਦੋਲੋਨੰਗਲ, ਅੰਗ੍ਰੇਜ਼ ਸਿੰਘ ਦੋਲੋਨੰਗਲ, ਸੁੱਖਜੀਤ ਸਿੰਘ ਗਿੱਲ ਖਾਨਪੁਰ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਕੇਂਦਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਲਈ ਵੰਦੇ ਭਾਰਤ ਟ੍ਰੇਨ ਅਤੇ ਹਵਾਈ ਸੇਵਾ ਤੁਰੰਤ ਸ਼ੁਰੂ ਕਰੇ-ਛੀਨਾ ਅਗਲੀ ਖ਼ਬਰ ਪਿੰਡ ਬਾਣੀਆਂ ਵਿਖੇ ਸਾਬਕਾ ਵਿਧਾਇਕ ਜਥੇਦਾਰ ਜਲਾਲਉਸਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਲਈ ਵਰਕਰਾਂ ਨੂੰ ਕੀਤਾ ਲਾਮਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।