ਪਿੰਡ ਬਾਣੀਆਂ ਵਿਖੇ ਸਾਬਕਾ ਵਿਧਾਇਕ ਜਥੇਦਾਰ ਜਲਾਲਉਸਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਲਈ ਵਰਕਰਾਂ ਨੂੰ ਕੀਤਾ ਲਾਮਬੱਧ
ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰੱਖੜ ਪੁੰਨਿਆ ਮੌਕੇ ਮਿਤੀ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਵਿਚ ਜੁਟੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ, ਮੈਂਬਰ ਸ਼੍ਰੋਮਣੀ ਕਮੇਟੀ ਅਤੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਨੇ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਤੂਫਾਨੀ ਦੌਰੇ ਕੀਤੇ ਹਨ । ਇਸ ਦੌਰਾਨ ਪਿੰਡ ਬਾਣੀਆਂ ਵਿਖੇ ਸਰਪੰਚ ਸਰਵਣ ਸਿੰਘ ਦੇ ਗ੍ਰਹਿ ਵਿਖੇ ਯੂਥ ਆਗੂ ਡਾ: ਕੁਲਵਿੰਦਰ ਸਿੰਘ ਬਾਣੀਆਂ ਦੀ ਰਹਿਨੁਮਾਈ ਹੇਠ ਇਕ ਵਿਸ਼ਾਲ ਮੀਟਿੰਗ ਕੀਤੀ ਗਈ, ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਹਿਬਾਨ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਬਾਬਾ ਬਕਾਲਾ ਸਾਹਿਬ, 13 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰੱਖੜ ਪੁੰਨਿਆ ਮੌਕੇ ਮਿਤੀ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਦੀਆਂ ਤਿਆਰੀਆਂ ਵਿਚ ਜੁਟੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ, ਮੈਂਬਰ ਸ਼੍ਰੋਮਣੀ ਕਮੇਟੀ ਅਤੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਨੇ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਤੂਫਾਨੀ ਦੌਰੇ ਕੀਤੇ ਹਨ । ਇਸ ਦੌਰਾਨ ਪਿੰਡ ਬਾਣੀਆਂ ਵਿਖੇ ਸਰਪੰਚ ਸਰਵਣ ਸਿੰਘ ਦੇ ਗ੍ਰਹਿ ਵਿਖੇ ਯੂਥ ਆਗੂ ਡਾ: ਕੁਲਵਿੰਦਰ ਸਿੰਘ ਬਾਣੀਆਂ ਦੀ ਰਹਿਨੁਮਾਈ ਹੇਠ ਇਕ ਵਿਸ਼ਾਲ ਮੀਟਿੰਗ ਕੀਤੀ ਗਈ, ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਹਿਬਾਨ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਜਥੇਦਾਰ ਜਲਾਲ ਉਸਮਾ ਨੇ ਆ ਰਹੀ ਰੱਖੜ ਪੁੰਨਿਆ ਦੇ ਸਬੰਧ ਵਿਚ ਹੋਣ ਜਾ ਰਹੀ ਵਿਸ਼ਾਲ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ । ਇਸ ਦੌਰਾਨ ਹੀ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਯੂਥ ਵਿੰਗ ਦੇ ਇੰਚਾਰਜ ਸ: ਗੁਰਜਿੰਦਰ ਸਿੰਘ ਸਠਿਆਲਾ, ਡਾ: ਕੁਲਵਿੰਦਰ ਸਿੰਘ ਬਾਣੀਆਂ, ਗੁਰਮੁੱਖ ਸਿੰਘ ਮੈਂਬਰ ਕੋਰ ਕਮੇਟੀ, ਰਤਨ ਸਿੰਘ ਫੌਜੀ, ਰਣਜੀਤ ਸਿੰਘ ਮੈਂਬਰ, ਰਣਦੀਪ ਕੌਰ, ਮਾਇਓ (ਸਾਰੇ ਮੈਂਬਰ), ਹਰਦੇਵ ਸਿੰਘ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਗੁਰਜੀਤ ਸਿੰਘ, ਦਇਆ ਸਿੰਘ, ਸਗਲਪ੍ਰੀਤ ਸਿੰਘ, ਜਗਤਾਰ ਸਿੰਘ, ਹਰਵੰਤ ਸਿੰਘ, ਬਚਨ ਸਿੰਘ (ਸਾਰੇ ਪਿੰਡ ਬਾਣੀਆਂ) ਤੋਂ ਇਲਾਵਾ ਜ: ਪੂਰਨ ਸਿੰਘ ਖਿਲਚੀਆਂ, ਨਿਰਮਲ ਸਿੰਘ ਬਿੱਲੂ ਧੂਲਕਾ, ਤਰਸੇਮ ਸਿੰਘ ਕਾਲੇਕੇ, ਜਸਵਿੰਦਰ ਸਿੰਘ ਖਾਲਸਾ, ਅਜਮਿੰਦਰ ਸਿੰਘ ਸਾਹਬਾ, ਪ੍ਰਤਾਪ ਸਿੰਘ, ਗੁਰਵਿੰਦਰ ਸਿੰਘ ਕਾਲੇਕੇ ਅਤੇ ਹੋਰ ਵਰਕਰ ਮੌਜੂਦ ਸਨ ।