ਨਗਰ ਕੀਰਤਨ ਦਾ ਮਜੀਠਾ ਤੇ ਆਸ ਪਾਸ ਦੇ ਇਲਾਕਿਆਂ ’ਚ ਪਹੁੰਚਣ ’ਤੇ ਨਿੱਘਾ ਸਵਾਗਤ
ਮਜੀਠਾ, 24 ਅਕਤੂਬਰ (ਜਗਤਾਰ ਸਿੰਘ ਸਹਿਮੀ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਰਮਦਾਸ ਤੋ ਸਜਾਏ ਗਏ ਮਹਾਨ ਨਗਰ ਕੀਰਤਨ ਦਾ ਮਜੀਠਾ ਵਿਖੇ ਪਹੁੰਚਣ ’ਤੇ ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸਰਪ੍ਰੀਤ ਸਿੰਘ ਗਿੱਲ ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮਜੀਠਾ ਸਥਿਤ ਕੱਥੂਨੰਗਲ ਰੋਡ ’ਤੇ ਨਿਰਮਲ ਸਿੰਘ ਨਿੱਮਾ, ਗੁਰਿੰਦਰ ਸਿੰਘ ਜਰਮਨ ਤੇ ਉਨ੍ਹਾਂ ਦੇ ਪ੍ਰੀਵਾਰ ਵਲੋਂ ਦੁੱਧ, ਪਕੌੜਿਆ ਦਾ ਲੰਗਰ ਲਗਾਇਆ ਗਿਆ।
ਅਜੀਤ ਡੈਸਕ
26-10-2026