06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਿੰਡ ਸਾਰੰਗੜਾ ਵਿਖੇ ਸਿਹਤ ਸੇਵਾ ਕੈਂਪ ਲਗਾਇਆ

ਚੋਗਾਵਾਂ, 6 ਅਗਸਤ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਸੇਵਾ ਕੈਂਪ ਹਲਕਾ ਇੰਚਾਰਜ ਸੋਨੀਆ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿਚ ਮਹਿਲਾ ਕੋ-ਆਰਡੀਨੇਟਰ ਰਵਲੀਨ ਸੰਧੂ, ਐੱਸ.

ਅਜੀਤ ਡੈਸਕ 07-08-2026
ਚੋਗਾਵਾਂ, 6 ਅਗਸਤ (ਗੁਰਵਿੰਦਰ ਸਿੰਘ ਕਲਸੀ)-ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਸੇਵਾ ਕੈਂਪ ਹਲਕਾ ਇੰਚਾਰਜ ਸੋਨੀਆ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿਚ ਮਹਿਲਾ ਕੋ-ਆਰਡੀਨੇਟਰ ਰਵਲੀਨ ਸੰਧੂ, ਐੱਸ.ਐੱਮ.ਓ. ਪਰਮਬੀਰ ਸਿੰਘ ਸੋਨੀ, ਰੁਪਿੰਦਰ ਗੋਲਡੀ, ਹੀਰਾ ਸੰਧੂ ਉਚੇਚੇ ਤੌਰ ‘ਤੇ ਪਹੁੰਚੇ। ਕੈਂਪ ਵਿਚ ਡਾਕਟਰਾਂ ਨੇ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਅਵਤਾਰ ਸਿੰਘ ਲਾਲੀ ਵਲੋਂ ਰਵਲੀਨ ਸੰਧੂ ਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦਇਆ ਸਿੰਘ ਸਾਰੰਗੜਾ, ਅੰਮ੍ਰਿਤ ਪਾਲ ਸਿੰਘ ਛੀਨਾ, ਸ਼ਮਸ਼ੇਰ ਸਿੰਘ ਮੈਂਬਰ, ਅਮਨ ਗਿੱਲ, ਸਰਵਣ ਸਿੰਘ ਮੈਂਬਰ, ਵੀਰ ਸਿੰਘ ਬਲਾਕ ਸੰਮਤੀ ਮੈਂਬਰ, ਕਰਨ ਪ੍ਰਧਾਨ, ਪੰਜਾਬ ਸਿੰਘ ਮੈਂਬਰ, ਗੁਰਭਗਤ ਸਿੰਘ, ਸ਼ਹਿਬਾਜ ਸਿੰਘ ਮਾਨ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੂਟਾ ਲਗਾ ਕੇ ਬਾਬਾ ਫਰੀਦ ਸਕੂਲ ਤਰਖੇੜੀ ’ਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਕੀਤੀ ਸ਼ੂਰੁਆਤ ਬਾਬਾ ਮੋਤੀ ਰਾਮ ਮਹਿਰਾ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਟਾਰੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।