ਤਲਵੰਡੀ ਸਾਬੋ (ਬਠਿੰਡਾ) - , 25 ਅਕਤੂਬਰ (ਰਣਜੀਤ ਸਿੰਘ ਰਾਜੂ) - ਕਾਂਗਰਸ ਪਾਰਟੀ ਵਲੋਂ ' ਵੋਟ ਬਚਾਓ ਦੇਸ਼ ਬਚਾਓ ' ਦੇ ਨਾਂਅ ਰਾਹੁਲ ਗਾਂਧੀ ਦੀ ਅਗਵਾਈ ਚ ਦਿੱਲੀ ਵਿਖੇ 1 ਨਵੰਬਰ ਨੂੰ ਕੀਤੀ ਜਾ ਰਹੀ ਸਿਆਸੀ ਰੈਲੀ ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਵੰਬਰ 1984 ਚ ਦਿੱਲੀ ਸਮੇਤ ਹੋਰਨਾਂ ਰਾਜਾਂ ਚ ਕਾਂਗਰਸੀ ਆਗੂਆਂ ਦੀ ਅਗਵਾਈ ਹੇਠ ਕੀਤੇ ਸਿੱਖ ਕਤਲੇਆਮ ਨੂੰ ਹਰ ਵਰ੍ਹੇ 1 ਨਵੰਬਰ ਨੂੰ ਸਮੁੱਚੀ ਕੌਮ ਯਾਦ ਕਰਕੇ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿੰਦੀ ਹੈ।ਭਾਵੇਂ ਜੂਨ ਮਹੀਨਾ ਹੋਵੇ ਜਾਂ ਨਵੰਬਰ ਹਰ ਸਿੱਖ ਦੇ ਜ਼ਖ਼ਮ ਇਨ੍ਹਾਂ ਮਹੀਨਿਆਂ ਚ ਅੱਲ੍ਹੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਜਮਾਤ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਪਰ ਫੇਰ ਵੀ ਉਸਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਲਵੇ ਅਤੇ ਇਕ ਨਵੰਬਰ ਨੂੰ ਦਿੱਲੀ ਚ ਕੀਤੀ ਜਾਣ ਵਾਲੀ ਰੈਲੀ ਨੂੰ ਕਰਨ ਤੋਂ ਗ਼ੁਰੇਜ਼ ਕਰੇ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ,ਮੋਹਨ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਮੈਂਬਰ ਮੌਜੂਦ ਸਨ।
ਤਾਜ਼ਾ ਖ਼ਬਰਾਂ
Free
1 ਨਵੰਬਰ ਵਾਲੇ ਦਿਨ ਦਿੱਲੀ ਚ ਰੈਲੀ ਕਰਨ ਤੋਂ ਗ਼ੁਰੇਜ਼ ਕਰੇ ਕਾਂਗਰਸ - ਐਡਵੋਕੇਟ ਧਾਮੀ
ਤਲਵੰਡੀ ਸਾਬੋ (ਬਠਿੰਡਾ) - , 25 ਅਕਤੂਬਰ (ਰਣਜੀਤ ਸਿੰਘ ਰਾਜੂ) - ਕਾਂਗਰਸ ਪਾਰਟੀ ਵਲੋਂ ' ਵੋਟ ਬਚਾਓ ਦੇਸ਼ ਬਚਾਓ ' ਦੇ ਨਾਂਅ ਰਾਹੁਲ ਗਾਂਧੀ ਦੀ ਅਗਵਾਈ...
ਅਜੀਤ ਡੈਸਕ
25-10-2026