24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੈਡ ਮਾਸਟਰ ਈਕੋ ਮਸ਼ੀਨ ਸਬਜ਼ੀਆਂ ਦੀ ਕਾਸ਼ਤ ਲਈ ਇਕ ਯੁੱਗ ਪਲਟਾਊ ਮਸ਼ੀਨ ਹੈ- ਅਜਮੇਰ ਸਿੰਘ ਢੱਟ

ਗੱਗੋਮਾਹਲ, 23 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਰਹੱਦੀ ਪਿੰਡ ਮਾਛੀਵਾਹਲਾ ਵਿਖੇ ਕੰਬੋਜ ਮਕੈਨੀਕਲ ਵਰਕਸ ਦੇ ਬੈਡਮਾਸਟਰ ਇਕੋਮਸ਼ੀਨ ਰਾਹੀਂ ਝੋਨੇ ਦੀ ਪਰਾਲੀ ਵਿਚ ਬਿਨ੍ਹਾ ਸਾੜੇ ਸਿੱਧੀ ਹਰੇ ਮਟਰਾਂ ਦੀ ਬਿਜਾਈ ਸਬੰਧੀ ਚੱਲ ਰਹੇ ਖੇਤਰੀ ਟਰਾਇਲਾਂ ਦਾ ਜਾਇਜ਼ਾ ਲਿਆ।

ਅਜੀਤ ਡੈਸਕ 25-10-2026
ਗੱਗੋਮਾਹਲ, 23 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਰਹੱਦੀ ਪਿੰਡ ਮਾਛੀਵਾਹਲਾ ਵਿਖੇ ਕੰਬੋਜ ਮਕੈਨੀਕਲ ਵਰਕਸ ਦੇ ਬੈਡਮਾਸਟਰ ਇਕੋਮਸ਼ੀਨ ਰਾਹੀਂ ਝੋਨੇ ਦੀ ਪਰਾਲੀ ਵਿਚ ਬਿਨ੍ਹਾ ਸਾੜੇ ਸਿੱਧੀ ਹਰੇ ਮਟਰਾਂ ਦੀ ਬਿਜਾਈ ਸਬੰਧੀ ਚੱਲ ਰਹੇ ਖੇਤਰੀ ਟਰਾਇਲਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਖੇਤ ਵਿਚ ਚੱਲ ਰਹੀ ਮਸ਼ੀਨ ਦਾ ਜਾਇਜ਼ਾ ਲੈਂਦਿਆ ਡਾ. ਢੱਟ ਨੇ ਮਸ਼ੀਨ ਦੀ ਕਾਰਗੁਜਾਰੀ ਨੂੰ ਮੌਕੇ ’ਤੇ ਦੇਖਿਆ ਤੇ ਬਿਜਾਈ ਦੀ ਪ੍ਰਕਿਰਿਆ, ਬੈਡ ਬਣਾਉਣ ਦੇ ਢੰਡ ਤੇ ਪਰਾਲੀ ਦੀ ਮੌਜੂਦਗੀ ਵਿਚ ਇਸ ਦੇ ਕੰਮਕਾਜ ਦਾ ਨਿਰੀਖਣ ਕੀਤਾ। ਉਹਨਾਂ ਨੇ ਕਿਸਾਨਾਂ ਨਾਲ ਗੱਲ ਕਰਕੇ ਬੀਜਾਂ ਦੇ ਜੰਮਣ ਤੇ ਫਸਲਾਂ ਦੀ ਸ਼ੁਰੂਆਤੀ ਹਾਲਤ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਡਾ. ਢੱਟ ਨੇ ਕਿਹਾ ਕਿ ਸਬਜ਼ੀਆਂ ਦੀ ਕਾਂਸ਼ਤ ਵਾਲੇ ਇਲਾਕਿਆ ਵਿਚ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਇਕ ਅਹਿਮ ਚਣੌਤੀ ਹੈ। ਉਨ੍ਹਾਂ ਨੇ ਕਿਸਾਨਾਂ ਅਤੇ ਮਸ਼ੀਨ ਨਿਰਮਾਤਾ ਜੋਗਿੰਦਰ ਸਿੰਘ ਕੰਬੋਜ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਈ ਖੇਤਾਂ ਵਿਚ ਹੀ ਇਸ ਦਾ ਯੋਗਪ੍ਰਬੰਧਨ ਕਰਨ ਤੇ ਵਾਤਾਵਰਨ ਦੀ ਸੰਭਾਲ ਵਿਚ ਯੋਗਦਾਨ ਪਾਉਣ। ਕੰਬੋਜ ਮਕੈਨੀਕਲ ਵਰਕਸ ਦੇ ਜੋਗਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਬੈਡ ਮਾਸਟਰ ਈਕੋ ਰਾਹੀ ਸਰ੍ਹੋਂ ਦੀ ਸਿੱਧੀ ਬਿਜਾਈ ਦੇ ਟਰਾਇਲ ਵੀ ਜਾਰੀ ਹਨ। ਇਸ ਮੌਕੇ ਪੀ. ਏ. ਯੂ. ਤੋਂ ਡਾ. ਮਨਪ੍ਰੀਤ ਸਿੰਘ, ਡਾ. ਰਾਜੇਸ਼ ਗੋਇਲ, ਕੇ.ਵੀ.ਕੇ. ਅੰਮ੍ਰਿਤਸਰ ਦੇ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ, ਡਾ. ਰਮਿੰਦਰ ਕੌਰ ਤੋਂ ਇਲਾਵਾ ਮਨਪ੍ਰੀਤ ਸਿੰਘ ਕੰਬੋਜ, ਅਜੀਤ ਸਿੰਘ, ਜਗਮੀਤ ਸਿੰਘ, ਪ੍ਰਭਦੀਪ ਸਿੰਘ, ਅਮਨਦੀਪ ਸਿੰਘ, ਰਛਪਾਲ ਸਿੰਘ ਆਦਿ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਸਵ. ਮੰਨੂ ਬਾਲਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਬਾਬਾ ਹਾਜ਼ੀ ਸ਼ਾਹ ਦਾ ਸਾਲਾਨਾ ਮੇਲਾ ਅਤੇ ਕੁਸ਼ਤੀ ਦੰਗਲ ਸੰਪੰਨ, ਪਟਕੇ ਦੀ ਕੁਸ਼ਤੀ ਰਹੀ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।