ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਵੱਲੋਂ ਹਲਕੇ ’ਚ ਅਕਾਲੀ ਦਲ ਆਗੂਆਂ ਤੇ ਵਰਕਰਾਂ ਨਾਲ ਬੈਠਕਾਂ ਕਰਕੇ ਭਗਵੰਤ ਮਾਨ ਦਾ ਪੁਤਲਾ ਸਾੜਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਯਾਦੂ ਨੇ ਦੱਸਿਆ ਕਿ 24 ਜੂਨ ਦਿਨ ਬੁੱਧਵਾਰ ਨੂੰ ਖੰਨਾ ਸ਼ਹਿਰ ਦੇ ਲਲਹੇੜੀ ਚੌਕ ’ਚ ਸਵੇਰੇ 10 ਵਜੇ ਪੰਥ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਹ ਮਾਮਲਾ ਸਿਰਫ਼ ਕਿਸੇ ਇੱਕ ਪਾਰਟੀ ਜਾਂ ਨੇਤਾ ਨਾਲ ਸਬੰਧਿਤ ਨਹੀਂ ਸਗੋਂ ਪੂਰੇ ਪੰਥ ਅਤੇ ਧਾਰਮਿਕ ਸਨਮਾਨ ਨਾਲ ਜੁੜਿਆ ਹੋਇਆ ਹੈ। ਭਗਵੰਤ ਮਾਨ ਵੱਲੋਂ ਕੀਤੀ ਇਸ ਘਟੀਆ ਹਰਕਤ ਦੀ ਸਭ ਨੇ ਨਿੰਦਿਆ ਕੀਤੀ ਪਰ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਬੇਕਸੂਰ ਦੱਸਣ ’ਤੇ ਲੱਗੀ ਹੋਈ ਹੈ। ਜਦਕਿ ਅਜਿਹੀ ਘਟਨਾ ਦੇ ਨਾਲ ਪੰਜਾਬ ਸੂਬੇ ਤੇ ਸਿੱਖ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜਿਸਦੇ ਰੋਸ ਵੱਜੋਂ ਅਕਾਲੀ ਦਲ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਖ਼ਿਲਾਫ਼ ਪੁਲਿਸ ਜ਼ਿਲ੍ਹਾ ਖੰਨਾ ਦੇ ਚਾਰੇ ਹਲਕਿਆਂ ਦੇ ਆਗੂ ਤੇ ਵਰਕਰ ਆਮ ਲੋਕਾਂ ਦੇ ਨਾਲ 24 ਜੂਨ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਲਲਹੇੜੀ ਚੌਂਕ ਖੰਨਾ ਵਿਖੇ ਰੋਸ ਪ੍ਰਦਰਸ਼ਨ ਕਰਨਗੇ ਤੇ ਭਗਵੰਤ ਮਾਨ ਦਾ ਪੁਤਲਾ ਫੂਕਣਗੇ। ਇਸ ਮੌਕੇ ਅਬਜ਼ਰਵਰ ਗੁਰਪ੍ਰੀਤ ਸਿੰਘ ਲਾਪਰਾਂ, ਜਸਪ੍ਰੀਤ ਸਿੰਘ, ਇਸਤਰੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਬੀਬੀ ਕੁਲਦੀਪ ਕੌਰ, ਸਰੋਜ ਬਾਲਾ, ਜਤਿੰਦਰ ਸਿੰਘ ਮਹਿਮੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ, ਸਰਕਲ ਪ੍ਰਧਾਨ ਪਵਨਜੋਤ ਸਿੰਘ ਹਰਿਓ, ਜਗਦੀਪ ਸਿੰਘ ਦੀਪੀ ਆਦਿ ਹਾਜ਼ਰ ਸਨ।
ਯਾਦੂ ਦੀ ਅਗਵਾਈ ’ਚ ਅਕਾਲੀ ਵਰਕਰ ਮੁੱਖ ਮੰਤਰੀ ਦਾ ਅੱਜ ਸਾੜਨਗੇ ਪੁਤਲਾ
ਅਜੀਤ ਡੈਸਕ
24-06-2026