12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੁਲਿਸ ਵਲੋਂ ਲਾਏ ਗਏ ਨਾਕੇ ’ਤੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਸ਼ੂਟਰ ਗ੍ਰਿਫ਼ਤਾਰ

ਅਜੀਤ ਡੈਸਕ 24-06-2026

ਰਈਆ/ਟਾਂਗਰਾ, 23 ਜੂਨ (ਸ਼ਰਨਬੀਰ ਸਿੰਘ ਕੰਗ, ਹਰਜਿੰਦਰ ਸਿੰਘ ਕਲੇਰ)-ਖਿਲਚੀਆਂ ਪੁਲਿਸ ਵਲੋਂ ਲਾਏ ਗਏ ਨਾਕੇ ‘ਤੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਸ਼ੂਟਰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਹੈ। ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਿਲਚੀਆਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਅਮਨਦੀਪ ਅਮਨਾ ਖੋਖਰ ਜ਼ਿਲ੍ਹਾ ਗੁਰਦਾਸਪੁਰ ਜੋ ਯੂਰਪ ਵਿਚ ਬੈਠਾ ਗੈਂਗ ਚਲਾ ਰਿਹਾ ਹੈ ਤੇ ਉਸ ਉਪੱਰ ਸੱਤ-ਅੱਠ ਪਰਚੇ ਦਰਜ ਹਨ, ਦੇ ਕਥਿਤ ਦੋ ਸ਼ੂਟਰ ਹੀਰਾ ਸਿੰਘ ਪੁੱਤਰ ਕਸ਼ਮੀਰ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਦੋਵੇਂ ਵਾਸੀ ਧਰਦਿਓ ਥਾਣਾ ਮਹਿਤਾ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ। ਥਾਣਾ ਖਿਲਚੀਆਂ ਦੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਭੋਰਸ਼ੀ/ਤਿੰਮੋਵਾਲ ਸੰਪਰਕ ਤੇ ਰਾਜਬਾਹੇ ਦੇ ਪੁੱਲ ਕੋਲ ਨਾਕਾ ਲਾਇਆ ਹੋਇਆ ਸੀ ਤੇ ਉਨ੍ਹਾਂ ਨੇ ਸਾਹਮਣੇ ਤੋਂ ਬਿਨਾ ਨੰਬਰੀ ਹੀਰੋ ਡੀ-ਲਕਸ ਮੋਟਰ ਸਾਈਕਲ ਤੇ ਦੋ ਸਵਾਰ ਆਉਦੇ ਵੇਖੇ ਜਦ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਉਪੱਰ ਗੋਲੀ ਚਲਾ ਦਿੱਤੀ, ਅੱਗੋਂ ਪੁਲਿਸ ਵਲੋਂ ਆਪਣੇ ਬਚਾਅ ਲਈ ਫਾਇਰ ਕਰਨ ਤੇ ਕਥਿਤ ਸ਼ੂਟਰ ਹੀਰਾ ਸਿੰਘ ਦੀ ਲੱਤ ਵਿਚ ਗੋਲੀ ਲੱਗਣ ਨਾਲ ਉਹ ਮੋਟਰ ਸਾਈਕਲ ਤੋਂ ਥੱਲੇ ਡਿੱਗ ਪਏ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ ਦੋ ਪਿਸਟਲ ਇਕ 30 ਬੋਰ ਦਾ ਜੁਗਾਨਾ ਪਿਸਟਲ, 5 ਰੌਂਦ ਅਤੇ 9 ਐੱਮ. ਐੱਮ. ਦਾ ਪਿਸਟਲ ਅਤੇ ਦੋ ਰੌਂਦ ਬਰਾਮਦ ਕੀਤੇ ਹਨ। ਜ਼ਖਮੀ ਹੀਰਾ ਸਿੰਘ ਨੂੰ ਕਿਸੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਜੋ ਹੋਰ ਜਾਣਕਾਰੀ ਮਿਲੇਗੀ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਚਾਹਲ ਨੇ ਦੱਸਿਆ ਕਿ ਇਨ੍ਹਾਂ ‘ਤੇ ਲੁੱਟ-ਖੋਹਾਂ, ਕਤਲ ਦੇ ਕਈ ਕੇਸ ਦਰਜ ਹਨ। ਇਸ ਮੌਕੇ ਐੱਸ. ਐੱਸ. ਪੀ. ਚਾਹਲ ਦੇ ਨਾਲ ਦੀ ਐੱਸ. ਪੀ. ਡੀ. ਨਾਗਰਾ, ਡੀ. ਐੱਸ. ਪੀ. ਬਲਜੀਤ ਸਿੰਘ ਔਲਖ, ਐੱਸ. ਐੱਚ. ਓ. ਖਿਲਚੀਆਂ ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਅਵਾਰਾ ਸਾਨ੍ਹ ਨੇ ਅਧਿਆਪਕਾ ਦੀ ਸਕੂਟਰੀ ਨੂੰ ਪਹੁੰਚਾਇਆ ਨੁਕਸਾਨ ਅਗਲੀ ਖ਼ਬਰ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।