15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਖਿਲਚੀਆਂ ਨੇ ਖਿਡਾਰਨਾਂ ਨੂੰ ਖੇਡ ਕਿਟਾਂ ਵੰਡੀਆਂ <br/>

ਅਜੀਤ ਡੈਸਕ 10-04-2026
ਰਈਆ, 9 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਉੱਘੀ ਸਮਾਜ ਸੇਵੀ ਸੰਸਥਾ ਗੁਰੂ ਤੇਗ ਬਹਾਦਰ ਸੇਵਾ ਆਸਰਾ ਟਰੱਸਟ ਖਿਲਚੀਆਂ ਵਲੋਂ ਸਰਕਾਰੀ ਸੀ. ਸੈਕੰ. ਸਮਾਰਟ ਸਕੂਲ ਖਿਲਚੀਆਂ ਵਿਖੇ 30 ਦੇ ਕਰੀਬ ਕਬੱਡੀ ਖਿਡਾਰਨਾਂ ਨੂੰ ਖੇਡ ਕਿਟਾਂ ਵੰਡੀਆਂ ਗਈਆਂ | ਇਸ ਮੌਕੇ ਉੱਘੇ ਸਮਾਜ ਸੇਵਕ ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ, ਉਪ ਪ੍ਰਧਾਨ ਕੰਵਲਜੀਤ ਕੌਰ, ਪਿ੍ੰ: ਰਾਜੀਵ ਕੱਕੜ, ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ. ਬਿੱਲਾ, ਡਾ. ਰਾਜਕੁਮਾਰ ਅਤੇ ਜਸਬੀਰ ਕੌਰ ਨੇ ਦੱਸਿਆ ਕਿ ਟਰੱਸਟ ਵਲੋਂ ਸਮੇਂ-ਸਮੇਂ ਸਕੂਲੀ ਬਚਪਨ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਯਤਨ ਕੀਤੇ ਜਾਂਦੇ ਹਨ ਤਾਂ ਜੋ ਉਹ ਸਮਾਜ ਵਿਰੋਧੀ ਅਨਸਰਾਂ ਦੇ ਸ਼ਿਕਾਰ ਨਾ ਬਣ ਜਾਣ | ਇਸ ਮੌਕੇ ਕੋਚ ਕਲਦੀਪ ਕੌਰ, ਲੈਕਚਰਾਰ ਪਰਮਜੀਤ ਸਿੰਘ, ਪੀ. ਟੀ. ਆਈ. ਕਾਬੁਲ ਸਿੰਘ, ਮੈਡਮ ਪ੍ਰੀਤੀ, ਮੈਡਮ ਸੁਦੀਪਾ, ਮੈਡਮ ਜਗਰੂਪ ਕੌਰ, ਮੈਡਮ ਰਵਨੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗਗਨ ਸ਼ਰਮਾ ਵਲੋਂ ਹਾਈ ਕੋਰਟ 'ਚ ਡੀ. ਏ. ਸੰਬੰਧੀ ਪਾਈ ਪਟੀਸ਼ਨ ਦਾ ਨਿਪਟਾਰਾ <br/> ਅਗਲੀ ਖ਼ਬਰ ਅਸਟੇਟ ਵਿਭਾਗ ਵਲੋਂ ਕੀਤੀ ਗਈ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।