12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਵਲੋਂ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 26-01-2026
ਨਵਾਂ ਪਿੰਡ, 25 ਜਨਵਰੀ (ਜਸਪਾਲ ਸਿੰਘ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਸਕੂਲ ਦੀ ਬੈਂਡ ਟੀਮ ਦੁਆਰਾ ਅਲਾਹੀ ਬਾਣੀ ਦੀਆਂ ਧੁੰਨਾਂ ਦੇ ਆਲਾਪ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਸਤਿਨਾਮ ਦੇ ਜਾਪ ਤੇ ਜੋ- ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਝ 'ਚ ਇਥੋਂ ਸਵੇਰੇ ਆਰੰਭ ਹੋਇਆ ਨਗਰ ਕੀਰਤਨ ਸਥਾਨਕ ਨਗਰ ਦੀ ਫਿਰਨੀ ਤੇ ਅੰਮਿ੍ਤਸਰ -ਮਹਿਤਾ ਸੜਕ ਤੋਂ ਗੁਜ਼ਰਦਾ ਹੋਇਆ ਬਾਅਦ ਦੁਪਿਹਰ ਸਕੂਲ ਵਿਖੇ ਸਮਾਪਤ ਹੋਇਆ |
ਇਸ ਮੌਕੇ ਵੱਖ-ਵੱਖ ਸਥਾਨਾਂ 'ਤੇ ਸ਼ਰਧਾਲੂਆਂ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੀ ਚਾਹ ਮਿਠਾਈਆਂ ਤੇ ਗੁਰੂ ਦੇ ਅਟੁੱਟ ਲੰਗਰਾਂ ਨਾਲ ਸੇਵਾ ਕੀਤੀ ਗਈ | ਪ੍ਰਧਾਨ ਬਲਵਿੰਦਰ ਸਿੰਘ ਸੇਠ, ਮੈਨੇਜਰ ਨਾਨਕ ਸਿੰਘ ਕੇਸਰ ਜਨਰੇਟਰ ਨਵਾਂ ਪਿੰਡ, ਚੇਅਰਮੈਨ ਬਲਦੇਵ ਸਿੰਘ, ਪਿ੍ੰ. ਨਰਿੰਦਰ ਕੌਰ, ਲੈਕਚਰਾਰ ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਕਵਲਜੀਤ ਕੌਰ, ਮਮਤਾ ਅਰੋੜਾ, ਹਰਜਿੰਦਰ ਕੌਰ, ਗੈਟਮੇਨ ਸਤਿਨਾਮ ਸਿੰਘ, ਸਮੂਹ ਸਟਾਫ ਤੇ ਵਿਦਿਆਰਥੀਆਂ ਵਲੋਂ ਨਗਰ ਕੀਰਤਨ 'ਚ ਹਾਜ਼ਰੀ ਭਰੀ ਗਈ |

ਪਿਛਲੀ ਖ਼ਬਰ ਸੰਤ ਬਾਬਾ ਗੁਰਬਖ਼ਸ਼ ਸਿੰਘ ਦੀ ਯਾਦ 'ਚ 67ਵਾਂ ਪੰਜ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਚੋਣ 31 ਨੂੰ -ਡਾ. ਕੋਹਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।