12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅਟਾਰੀ-ਵਾਹਗਾ ਹਾਈਵੇ 'ਤੇ ਸਥਿਤ ਰਣੀਕੇ ਮੋੜ ਵਿਖੇ ਮਨਾਇਆ ਵੋਟਰ ਦਿਵਸ <br/>

ਅਜੀਤ ਡੈਸਕ 26-01-2026
ਅਟਾਰੀ, 25 ਜਨਵਰੀ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ-ਵਾਹਗਾ ਹਾਈਵੇ 'ਤੇ ਸਥਿਤ ਰਣੀਕੇ ਮੋੜ ਵਿਖੇ ਵੋਟਰ ਦਿਵਸ ਮਨਾਇਆ ਗਿਆ | ਵੋਟਰ ਦਿਵਸ ਮੌਕੇ ਐੱਸ. ਡੀ. ਐੱਮ. ਮਨਕੰਵਲ ਸਿੰਘ, ਨਾਇਬ ਤਹਿਸੀਲਦਾਰ ਅਟਾਰੀ ਤਰਸੇਮ ਲਾਲ, ਪਟਵਾਰੀ ਬਲਰਾਜ ਸਿੰਘ ਪੱਧਰੀ, ਇਲੈਕਸ਼ਨ ਕਾਨੂੰਨਗ ਹਰਜੀਤ ਕੌਰ ਅਤੇ ਪੀ. ਆਰ. ਓ. ਦਲਜੀਤ ਸਿੰਘ ਪਹੁੰਚੇ ਹੋਏ ਸਨ | ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੇ ਪਿ੍ੰ: ਵਰਿੰਦਰ ਸਿੰਘ, ਬਰਿੰਦਰਜੀਤ ਸਿੰਘ ਬੋਪਾਰਾਏ ਕਲਾਂ ਅਤੇ ਵੱਖ-ਵੱਖ ਸਕੂਲਾਂ ਦੇ ਇੰਚਾਰਜ ਵਿਦਿਆਰਥੀਆਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਪਹੁੰਚੇ, ਜਿਨ੍ਹਾਂ ਨੂੰ ਐੱਸ. ਡੀ. ਐੱਮ. ਮਨਕੰਵਲ ਸਿੰਘ ਵਲੋਂ ਰਾਸ਼ਟਰੀ ਵੋਟਰ ਦਿਹਾੜੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਐੱਸ. ਡੀ. ਐੱਮ. ਨੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਸਿਖਾਉਂਦੇ ਕਿਹਾ ਕਿ ਅਸੀਂ ਭਾਰਤ ਦੇ ਨਾਗਰਿਕ ਲੋਕਤੰਤਰ ਵਿਚ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਅਤੇ ਸੁਤੰਤਰ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦੀ ਵਰਤੋ ਕਰਾਂਗੇ | ਪਟਵਾਰੀ ਬਲਰਾਜ ਸਿੰਘ ਨੇ ਵਿਦਿਆਰਥੀਆਂ ਨੂੰ 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਜਿੰਮੇਵਾਰ ਬਣੋ-ਵੋਟਰ ਬਣੋ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਰਿਫਰੈਸ਼ਮੈਂਟ ਦਿੱਤੀ ਅਤੇ ਵਿਦਿਆਰਥੀਆਂ ਵਲੋਂ ਵੋਟਰ ਸੰਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ | ਇਸ ਮੌਕੇ ਅਟਾਰੀ ਬਾਰਡਰ ਤੋਂ ਕੇਂਦਰੀ ਰਾਜ ਮੰਤਰੀ ਸਪੋਰਟਸ ਸ੍ਰੀਮਤੀ ਰਕਸ਼ਾ ਨਿਖਲ ਖਾਡਸੇ ਦੀ ਅਗਵਾਈ ਹੇਠ ਕੱਢੀ ਗਈ ਸਾਈਕਲ ਰੈਲੀ ਰਣੀਕੇ ਮੋੜ ਪਹੁੰਚਣ 'ਤੇ ਉਕਤ ਟੀਮ ਵਲੋਂ ਤਾੜੀਆਂ ਵਜਾ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾ ਕੇ ਸਵਾਗਤ ਕੀਤਾ ਗਿਆ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਚੋਣ 31 ਨੂੰ -ਡਾ. ਕੋਹਾਲੀ <br/> ਅਗਲੀ ਖ਼ਬਰ ਗਣਤੰਤਰ ਦਿਵਸ 'ਤੇ ਕੈਬਨਿਟ ਮੰਤਰੀ ਮੁੰਡੀਆਂ ਲਹਿਰਾਉਣਗੇ ਗੁਰੂ ਨਾਨਕ ਸਟੇਡੀਅਮ 'ਚ ਤਿਰੰਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।