ਚੇਅਰਮੈਨ ਰਵੀ ਹੰਸ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਵਿਖੇ ਹੋਏ ਨਤਮਸਤਕ
ਕੀਰਤਪੁਰ ਸਾਹਿਬ, 24 ਅਕਤੂਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨ੍ਹੀ)-ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੇ ਯੂਥ ਆਗੂ ਰਵੀ ਹੰਸ ਨੂੰ ਸਟਰੀਟ ਵੈਂਡਿੰਗ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦਾ ਚੇਅਰਮੈਨ ਲਗਾਇਆ ਗਿਆ। ਇਸ ਨਿਯੁਕਤੀ ਤੋਂ ਬਾਅਦ ਅੱਜ ਉਹ ਸਥਾਨਕ ਦਰਗਾਹ ਸਾਈ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਨਤਮਸਤਕ ਹੋਣ ਲਈ ਆਏ ਜਿੱਥੇ ਦਰਗਾਹ ਦੇ ਸੇਵਾਦਾਰ ਪ੍ਰਵੇਸ਼ ਸ਼ਾਹ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਅਜੀਤ ਡੈਸਕ
25-10-2026