02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪ੍ਰਦੂਸ਼ਣ ਖ਼ਿਲਾਫ਼ ਨਾਲਾਗੜ੍ਹ ’ ਚ ਪੰਜਾਬ - ਹਿਮਾਚਲ - ਹਰਿਆਣਾ ਦੇ ਲੋਕਾਂ ਵਲੋਂ ਆਰ - ਪਾਰ ਦੇ ਸੰਘਰਸ਼ ਦੀ ਲਲਕਾਰ ਮਾਜਰਾ ਕਚਰਾ ਪਲਾਂਟ ਤੇ ਕਥਿਤ ਪ੍ਰਦੂਸ਼ਣਕਾਰੀ ਫੈਕਟਰੀਆਂ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਕੱਢਿਆ ਰੋਸ ਮਾਰਚ

ਬੇਲਾ, 1 ਸਤੰਬਰ (ਮਨਜੀਤ ਸਿੰਘ ਸੈਣੀ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਖ ਵੱਖ ਪਿੰਡਾਂ ਵਿਚ ਸ਼ੁਰੂ ਕੀਤੀਆਂ ਮੀਟਿੰਗਾਂ ਤਹਿਤ ਪਿੰਡ ਜਟਾਣਾ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ।

ਅਜੀਤ ਡੈਸਕ 02-09-2026
ਬੇਲਾ, 1 ਸਤੰਬਰ (ਮਨਜੀਤ ਸਿੰਘ ਸੈਣੀ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਖ ਵੱਖ ਪਿੰਡਾਂ ਵਿਚ ਸ਼ੁਰੂ ਕੀਤੀਆਂ ਮੀਟਿੰਗਾਂ ਤਹਿਤ ਪਿੰਡ ਜਟਾਣਾ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। । ਇਸ ਮੌਕੇ ਚੰਨੀ ਨੇ ਕਿਹਾ ਕਿ ਹੋਰ ਕੰਮ ਤਾਂ ਛੱਡੋ ਸਾਢੇ ਚਾਰ ਸਾਲਾਂ ਵਿਚ ਆਮ ਆਦਮੀ ਪਾਰਟੀ ਤੋਂ ਸ਼੍ਰੀ ਚਮਕੌਰ ਸਾਹਿਬ ਵਿਚ ਉਨ੍ਹਾਂ ਵਿਚੋਂ ਸ਼ੁਰੂ ਕੀਤੇ ਸਾਹਿਬਜ਼ਾਦਿਆਂ ਦੇ ਨਾਮ ਤੇ ਸਵਾਗਤੀ ਗੇਟਾਂ ਨੂੰ ਰੰਗ ਰੋਗਨ ਵੀ ਪੂਰਾ ਨਹੀਂ ਹੋਇਆ ਸਕਿੱਲ ਯੂਨੀਵਰਸਿਟੀ, ਮੋਰਿਤਾ ਅਤੇ ਖਰੜ ਨੇੜਲੇ ਪਿੰਡਾਂ ਵਿਚ ਸ਼ੁਰੂ ਕੀਤੇ ਕਾਲਜਾ ਵਿਚ ਇਨ੍ਹਾਂ ਤੋਂ ਇੱਕ ਇੱਟ ਵੀ ਨਹੀਂ ਲੱਗੀ ਕਰੋੜਾਂ ਰੁਪਏ ਦੀਆਂ ਇਮਾਰਤਾਂ ਖੰਡਰ ਬਣ ਗਈਆਂ ਸਤਲੁਜ ਦਰਿਆ ਤੇ ਪੁਲ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਹਲਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਪਹਿਲਾਂ ਵਿਧਾਇਕ ਨੇ ਹਲਕੇ ਨੂੰ ਰੱਜ ਕੇ ਲੁੱਟਿਆ ਹੁਣ ਉਸ ਦੀ ਥਾਂ ਹੋਰ ਭੇਜ ਦਿੱਤਾ। ਸ ਚੰਨੀ ਨੇ ਕਿਹਾ ਕਿ ਖ਼ਰਾਬੀ ਤਾਂ ਇੰਜਣ ਵਿਚ ਹੈ ਪਰ ਦਿੱਲੀ ਵਾਲਾ ਲਾਲਾ ਡੱਬੇ ਬਦਲਣ ਲੱਗਿਆ ਹੋਇਆ ਹੈ ਭਾਵ ਕਿ ਮੁੱਖ ਮੰਤਰੀ ਨਿਕੰਮਾ ਹੈ । ਬੀਬੀਆਂ ਨਾਲ ਵਾਅਦਾ ਪਹਿਲੇ ਮਹੀਨੇ ਤੋਂ ਹੀ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਕੀਤਾ ਸੀ ਪ੍ਰੰਤੂ ਹੁਣ ਹਜ਼ਾਰ ਪੰਦਰਾਂ ਰੁਪਏ ਦੇ ਕੇ ਮੁੱਕਰ ਗਏ ਜਿਹੜੇ ਸਾਢੇ ਚਾਰ ਦਾ ਬਕਾਇਆ ਰਹਿੰਦਾ ਉਹ ਅਸੀਂ ਆਪਣੀ ਸਰਕਾਰ ਆਉਣ ਤੋਂ ਦੇਵਾਂਗੇ। ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਕੇ ਵੀਹ ਵੀਹ ਹਜ਼ਾਰ ਰੁਪਏ ਦੇ ਬਿਜਲੀ ਦੇ ਬਿੱਲ ਭੇਜ ਦਿੱਤੇ। ਇਹ ਲੁੱਟਣ ਤੇ ਲੱਗੇ ਹੋਏ ਹਨ ਇੱਕ ਐਫ.ਆਈ.ਆਰ. ਰੱਦ ਕਰਾਉਣ ਦਾ ਪੰਜ ਕਰੋੜ ਰੁਪਏ ਲੈਂਦੇ ਹਨ। ਸ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ, ਇਨ੍ਹਾਂ ਨੇ ਆਪਣੇ ਕੋਲੋਂ ਇੱਕ ਰੁਪਇਆ ਨਹੀਂ ਦਿੱਤਾ ਜਿਹੜੀਆਂ ਗਰਾਂਟਾਂ ਆਈਆਂ ਉਹ ਪੰਦ੍ਹਰਵੇਂ ਵਿੱਤ ਕਮਿਸ਼ਨ ਵਿਚੋਂ ਆਈਆਂ ਹਨ। ਸ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਹਾਂ ਪਹਿਲਾਂ ਕਿਸਾਨਾਂ ਨੂੰ ਹੀ ਕੁੱਟਿਆ ਫੇਰ ਕਹਿੰਦਾ ਮੈਂ ਮਾਸਟਰ ਦਾ ਪੁੱਤ ਹਾਂ ਫੇਰ ਮਾਸਟਰ ਕੁੱਟੇ, ਕਿਹੜਾ ਤਬਕਾ ਜਿਹੜਾ ਸੜਕਾਂ ਤੇ ਲੰਮੇ ਪਾ ਕੇ ਨਹੀਂ ਕੁੱਟਿਆ। ਇਸ ਲਈ ਇਸ ਮੁੱਖ ਮੰਤਰੀ ਨੂੰ ਚੱਲਦਾ ਕਰਨ ਲਈ ਹਰ ਇੱਕ ਪੰਜਾਬ ਵਾਸੀ ਨੇ ਮਨ ਬਣਾ ਲਿਆ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਪਰਦੇਸੀ ਨੇ ਨਗਰ ਨਿਵਾਸੀਆਂ ਦੀ ਤਰਫ਼ੋਂ ਸ ਚੰਨੀ ਨੂੰ ਸਿਰੋਪਾਉ ਭੇਟ ਕੀਤਾ।ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਨੇ ਸ ਚੰਨੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਨਵਜੀਤ ਸਿੰਘ ਨਵੀਂ, ਸਾਬਕਾ ਸਰਪੰਚ ਦਿਆਲ ਸਿੰਘ, ਨੰਬਰਦਾਰ ਜਸਵੀਰ ਸਿੰਘ, ਗੁਰਚਰਨ ਸਿੰਘ ਮਾਣੇਮਾਜਰਾ, ਲਖਵਿੰਦਰ ਸਿੰਘ ਭੂਰਾ, ਕਰਨ ਕੰਧੋਲਾ , ਦੀਪ ਕੰਧੋਲਾ, ਰੋਹਿਤ ਸਭਰਵਾਲ, ਪੰਮਾ ਜਟਾਣਾ , ਕਮਲਜੀਤ ਸਿੰਘ, ਧਨਵੰਤ ਸਿੰਘ, ਭੁਪਿੰਦਰ ਸਿੰਘ, ਸਰਵਣ ਸਿੰਘ, ਗੋਲਡੀ, ਗੁਰਦੇਵ ਸਿੰਘ, ਜਸਵੀਰ ਸਿੰਘ, ਚਤਰ ਸਿੰਘ, ਡਾਕਟਰ ਪ੍ਰਿੰਸ, ਸ਼ੰਟੀ ਜਟਾਣਾ, ਹਰਸ਼, ਮਨਵੀਰ ਸਿੰਘ ਪ੍ਰੀਤ, ਬੌਬੀ, ਕਰਨ, ਮੌਂਟੀ ਟੱਪਰੀਆਂ, ਬਿੱਲਾ ਬਲਰਾਮਪੁਰ, ਅਮਨਦੀਪ ਸਿੰਘ, ਸਰਪੰਚ ਜਤਿੰਦਰ ਸਿੰਘ ਪਰੋਜਪੁਰ, ਦਲਜੀਤ ਸਿੰਘ, ਲਾਲਾ ਹਾਫੀਜਾਬਾਦ, ਪਵਿੱਤਰ ਸੈਣੀ, ਜੱਸੀ ਚਮਕੌਰ ਸਾਹਿਬ, ਅਵਤਾਰ ਸਿੰਘ, ਸਰਪੰਚ ਹਰਵਿੰਦਰ ਸਿੰਘ ਖਾਨਪੁਰ, ਗੁਰਮੁੱਖ ਸਿੰਘ ਹਾਫੀਜਾਬਾਦ, ਬਿੰਦਰ ਭੈਰੋਮਾਜਰਾ, ਪ੍ਰਮਿੰਦਰ ਸਿੰਘ, ਅਵਤਾਰ ਸਿੰਘ ਮਨਜੀਤ ਪੁਰ, ਸਪਿੰਦਰ ਸਿੰਘ ਮੁਕਾਰਾਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਰੂਪਨਗਰ ਦੀਆਂ ਔਰਤਾਂ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਖ਼ਿਲਾਫ਼ ਐੱਸ . ਐੱਸ . ਪੀ . ਨੂੰ ਸ਼ਿਕਾਇਤ ਅਗਲੀ ਖ਼ਬਰ ਸੀ . ਪੀ . ਆਈ . ( ਐੱਮ ) ਤਹਿਸੀਲ ਕਮੇਟੀ ਨੇ ਵਧ ਰਹੀ ਮਹਿੰਗਾਈ ਖ਼ਿਲਾਫ਼ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।