29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਿੰਡ ਓਇੰਦ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਚੋਰੀ

ਮੋਰਿੰਡਾ, 28 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿੰਡ ਓਇੰਦ ਦੇ ਗੁਰਦੁਆਰਾ ਸਿੰਘ ਸਹੀਦਾਂ ਵਿਚ ਚੋਰਾਂ ਵਲੋਂ ਲਗਭਗ 20 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮੇਜਰ ਸਿੰਘ, ਪ੍ਰੀਤਪਾਲ ਸਿੰਘ, ਭੋਲਾ ਸਿੰਘ, ਕੇਸਰ ਸਿੰਘ, ਸ਼ਾਦੀ ਸਿੰਘ ਅਤੇ ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜ ਕੇ ਗੋਲਕ ਵਿੱਚੋਂ ਲਗਭਗ 20 ਹਜ਼ਾਰ ਰੁਪਏ ਚੋਰੀ ਕਰ ਲਏ।

ਅਜੀਤ ਡੈਸਕ 29-10-2026
ਮੋਰਿੰਡਾ, 28 ਅਕਤੂਬਰ (ਤਰਲੋਚਨ ਸਿੰਘ ਕੰਗ)-ਪਿੰਡ ਓਇੰਦ ਦੇ ਗੁਰਦੁਆਰਾ ਸਿੰਘ ਸਹੀਦਾਂ ਵਿਚ ਚੋਰਾਂ ਵਲੋਂ ਲਗਭਗ 20 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮੇਜਰ ਸਿੰਘ, ਪ੍ਰੀਤਪਾਲ ਸਿੰਘ, ਭੋਲਾ ਸਿੰਘ, ਕੇਸਰ ਸਿੰਘ, ਸ਼ਾਦੀ ਸਿੰਘ ਅਤੇ ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜ ਕੇ ਗੋਲਕ ਵਿੱਚੋਂ ਲਗਭਗ 20 ਹਜ਼ਾਰ ਰੁਪਏ ਚੋਰੀ ਕਰ ਲਏ। ਉਹਨਾਂ ਦੱਸਿਆ ਕਿ ਚੋਰ ਜਾਂਦੇ ਸਮੇਂ ਸੀਸੀਟੀਵੀ ਕੈਮਰਿਆਂ ਦਾ ਡੀਬੀਆਰ ਵੀ ਖੋਲ ਕੇ ਲੈ ਗਏ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਚ ਲੱਖਾਂ ਰੁਪਏ ਦੀ ਚੋਰੀ ਹੋ ਗਈ ਸੀ, ਜਿਸਦਾ ਅੱਜ ਤੱਕ ਵੀ ਨਹੀਂ ਪਤਾ ਲੱਗ ਸਕਿਆ। ਉਪਰੋਕਤ ਵਿਅਕਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਠੋਸ ਕਾਰਵਾਈ ਕੀਤੀ ਜਾਵੇ। ਅੱਜ ਬਿਜਲੀ ਬੰਦ ਰਹੇਗੀ ਨੂਰਪੁਰ ਬੇਦੀ, 28 ਅਕਤੂਬਰ (ਵਿੰਦਰ ਪਾਲ ਝਾਂਡੀਆਂ)- ਸਮੂਹ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂਟੀਨੈਂਸ ਸ਼ਡਿਊਲ ਦੇ ਚਲਦੇ ਮਿਤੀ 29 ਅਕਤੂਬਰ ਦਿਨ ਵੀਰਵਾਰ ਨੂੰ11 ਕੇ ਵੀ ਅਸਮਾਨਪੁਰ ਫੀਡਰ ਅਧੀਨ ਪੈਂਦੇ ਪਿੰਡ ਜੱਟਪੁਰ, ਗੁਰਸੇਮਾਜਰਾ, ਆਜ਼ਮਪੁਰ, ਸੰਦੋਆ, ਕੋਲਾਪੁਰ, ਜੱਸੇਮਾਜਰਾ, ਰਾਏਪੁਰ, ਮੁੰਨੇ, ਅਸਮਾਨਪੁਰ, ਕਾਂਗੜ, ਬਰਾਰੀ, ਬਸਾਲੀ, ਰੂੜੇਮਾਜਰਾ ਤੇ ਚੰਦਪੁਰ ਅਸਮਾਨੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2ਵਜੇ ਤੱਕ ਜਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ ਕੰਮ ਦੌਰਾਨ ਸਮਾਂ ਕੁਝ ਘੱਟ ਵੱਧ ਹੋ ਸਕਦਾ ਹੈ । ਇਹ ਜਾਣਕਾਰੀ ਐਸ.ਡੀ.ਓ. ਪੀ. ਐਸ. ਪੀ. ਸੀ. ਐਲ. ਨੂਰਪੁਰਬੇਦੀ ਵਲੋਂ ਦਿੱਤੀ ਗਈ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸੈਸ਼ਨ ਜੱਜ ਹਰਜੀਤ ਸਿੰਘ ਖ਼ਾਲਸਾ ਦਾ ਸਵਾਗਤ ਅਗਲੀ ਖ਼ਬਰ ਬੇਲਾ ਕਾਲਜ ਨੇ ਹਾਕੀ ਚੈਂਪੀਅਨਸ਼ਿਪ ’ ਚ ਰਚਿਆ ਇਤਿਹਾਸ ਮਹਿਲਾ ਵਰਗ ਨੇ ਵੀ ਜਿੱਤੀ ਚੈਂਪੀਅਨਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।