29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬੇਲਾ ਕਾਲਜ ਨੇ ਹਾਕੀ ਚੈਂਪੀਅਨਸ਼ਿਪ ’ ਚ ਰਚਿਆ ਇਤਿਹਾਸ ਮਹਿਲਾ ਵਰਗ ਨੇ ਵੀ ਜਿੱਤੀ ਚੈਂਪੀਅਨਸ਼ਿਪ

ਬੇਲਾ, 28 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਹਾਕੀ ਟੀਮ (ਪੁਰਸ਼ ਵਰਗ) ਨੇ ਲਗਾਤਾਰ ਪੰਜਵੀਂ ਵਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅੰਤਰ-ਕਾਲਜ ਹਾਕੀ ਚੈਂਪੀਅਨਸ਼ਿਪ 2026-27 ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਵੱਡੀ ਪ੍ਰਾਪਤੀ ਤੇ ਕਾਲਜ ਪ੍ਰਿੰਸੀਪਲ ਡਾ.

ਬੇਲਾ ਕਾਲਜ ਦੀ ਮਹਿਲਾ ਹਾਕੀ ਟੀਮ ਦੇ ਖਿਡਾਰੀ ਪ੍ਰਬੰਧਕੀ ਅਹੁਦੇਦਾਰਾਂ, ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨਾਲ। ਤਸਵੀਰ: ਮਨਜੀਤ ਸਿੰਘ ਸੈਣੀ 29-10-2026
ਬੇਲਾ, 28 ਅਕਤੂਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਹਾਕੀ ਟੀਮ (ਪੁਰਸ਼ ਵਰਗ) ਨੇ ਲਗਾਤਾਰ ਪੰਜਵੀਂ ਵਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅੰਤਰ-ਕਾਲਜ ਹਾਕੀ ਚੈਂਪੀਅਨਸ਼ਿਪ 2026-27 ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਵੱਡੀ ਪ੍ਰਾਪਤੀ ਤੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਜਿੱਥੇ ਖਿਡਾਰੀਆਂ ਦੀ ਪਿੱਠ ਥਾਪੜੀ ਉੱਥੇ ਹੀ ਲਗਾਤਾਰ ਪੰਜਵੀਂ ਵਾਰ ਚੈਂਪੀਅਨਸ਼ਿਪ ਕਾਲਜ ਦੇ ਨਾਮ ਹੋਣ ਤੇ ਅਥਾਹ ਖੁਸ਼ੀ ਪ੍ਰਗਟ ਕੀਤੀ। ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਹੋਏ ਅੰਤਰ-ਕਾਲਜ ਹਾਕੀ ਮੁਕਾਬਲਿਆਂ ਵਿਚ ਸੰਸਥਾ ਆਪਣੇ ਜੇਤੂ ਰਥ ਨੂੰ ਅਗਾਂਹ ਤੋਰਨ ਵਿਚ ਸਫ਼ਲ ਰਹੀ ਹੈ। ਇਸ ਚੈਂਪੀਅਨਸ਼ਿਪ ਦੌਰਾਨ ਹੋਏ ਆਖ਼ਰੀ ਮੁਕਾਬਲੇ ਵਿਚ ਮੇਜ਼ਬਾਨ ਕਾਲਜ ਨੂੰ 2-0 ਨਾਲ ਹਰਾ ਕੇ ਖਿਡਾਰੀਆਂ ਨੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਇਹ ਖੁਸ਼ੀ ਕਾਲਜ ਦੀ ਮਹਿਲਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਰ ਦੁੱਗਣੀ ਹੋ ਗਈ। ਸੰਸਥਾ ਦੀਆਂ ਖਿਡਾਰਨਾਂ ਨੇ ਪਹਿਲੀ ਵਾਰ ਬਤੌਰ ਟੀਮ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਮੇਜ਼ਬਾਨ ਟੀਮ ਨੂੰ ਤਕੜੇ ਮੁਕਾਬਲੇ ਵਿੱਚ ਹਰਾ ਕੇ ਇੱਕ ਪਾਸੜ ਜਿੱਤ ਨਾਲ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ। ਇਸ ਵੱਡੀ ਪ੍ਰਾਪਤੀ ਤੇ ਕਾਲਜ ਪ੍ਰਬੰਧਕ ਕਮਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਹਾਕੀ ਦੀ ਟੀਮ ਬੇਲਾ ਕਾਲਜ ਦਾ ਮਾਣ ਹੈ ਅਤੇ ਲਗਾਤਾਰ ਪੰਜਵੀਂ ਵਾਰ ਜੇਤੂ ਹੋਣ ਅਤੇ ਮਹਿਲਾ ਟੀਮ ਦੇ ਪਲੇਠੀ ਵਾਰ ਚੈਂਪੀਅਨਸ਼ਿਪ ਆਪਣੇ ਨਾਮ ਕਰਨ ਨਾਲ ਬੇਲਾ ਕਾਲਜ ਦੀ ਇਸ ਖੇਡ ਅਤੇ ਆਪਣੀ ਖਿਡਾਰੀਆਂ ਪ੍ਰਤੀ ਸੰਜ਼ੀਦਗੀ ਜ਼ਾਹਿਰ ਹੁੰਦੀ ਹੈ। ਉਹਨਾਂ ਸਮੁੱਚੀ ਟੀਮ ਅਤੇ ਉਹਨਾਂ ਦੇ ਕੋਚਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜਗਵਿੰਦਰ ਸਿੰਘ ਪੰਮੀ ਨੇ ਸਰੀਰਿਕ ਸਿੱਖਿਆ ਵਿਭਾਗ ਦੀ ਤਨਦੇਹੀ ਦੀ ਸਰਾਹਨਾ ਕੀਤੀ ਅਤੇ ਖਿਡਾਰੀਆਂ ਦੇ ਮਨੋਬਲ ਦੀ ਪ੍ਰਸ਼ੰਸਾ ਕੀਤੀ। ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਲੈਫ਼ਟੀਨੈਂਟ ਪ੍ਰਿਤਪਾਲ ਸਿੰਘ ਅਤੇ ਪ੍ਰੋ ਅਮਰਜੀਤ ਸਿੰਘ ਦੀ ਅਗਵਾਈ ਅਧੀਨ ਹੋ ਰਹੀਆਂ ਪ੍ਰਾਪਤੀਆਂ ਲਈ ਸੰਸਥਾ ਨੂੰ ਵਧਾਈ ਦਿੱਤੀ। ਉਹਨਾਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਰਮਨਜੀਤ ਕੌਰ ਅਤੇ ਡਾ. ਦੀਪਿਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਓਇੰਦ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਚੋਰੀ ਅਗਲੀ ਖ਼ਬਰ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ’ ਤੇ ਪੁਲਿਸ ਅਤੇ ਨਗਰ ਕੌਂਸਲ ਨੇ ਕੀਤੀ ਸਾਂਝੀ ਕਾਰਵਾਈ 42 ਐਫ.ਆਈ.ਆਰਾਂ. ਵਾਲੇ ਮੁਲਜ਼ਮ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।