17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕਾਰ ਸੇਵਾ ਨਾਲ ਬਦਲੀ ਸੀ ਮੈਦਾਨ ਦੀ ਤਸਵੀਰ-ਦਲਜੀਤ ਸਿੰਘ ਭੰਗੂ

ਅਜੀਤ ਡੈਸਕ 29-07-2026

ਗੌਰਮਿੰਟ ਕਾਲਜ ਰੂਪਨਗਰ ਦੇ ਸਾਬਕਾ ਵਿਦਿਆਰਥੀ ਤੇ ਸਾਬਕਾ ਐਸ.ਡੀ.ਐਮ. ਦਲਜੀਤ ਸਿੰਘ ਭੰਗੂ ਨੇ ਆਪਣੇ ਲੇਖ ਵਿਚ ਦੱਸਿਆ ਕਿ ਇਕ ਸਮਾਂ ਅਜਿਹਾ ਸੀ ਜਦੋਂ ਇਹ ਖੇਡ ਮੈਦਾਨ ਦਲਦਲ ਦਾ ਰੂਪ ਧਾਰ ਚੁੱਕਾ ਸੀ। ਸਾਲ 2000 ਤੋਂ 2004 ਦੌਰਾਨ ਉਨ੍ਹਾਂ ਦੀ ਅਗਵਾਈ ਹੇਠ ਐਲੂਮਨੀ, ਸੰਤ ਬਾਬਾ ਅਵਤਾਰ ਸਿੰਘ ਅਤੇ ਸ਼ਹਿਰ ਦੇ ਸਮਾਜਸੇਵੀਆਂ ਦੇ ਸਹਿਯੋਗ ਨਾਲ ਕਾਰ ਸੇਵਾ ਰਾਹੀਂ ਇਸ ਮੈਦਾਨ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਲਗਪਗ ਰੁ:1.20 ਕਰੋੜ ਦੇ ਸਰਕਾਰੀ ਅਨੁਮਾਨ ਵਾਲਾ ਕੰਮ ਕੇਵਲ ਰੁ: 4.60 ਲੱਖ ਦੀ ਲਾਗਤ ਨਾਲ ਪੂਰਾ ਕਰਕੇ ਇੱਥੇ ਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਦਾਨ, ਐਥਲੈਟਿਕ ਟਰੈਕ ਅਤੇ ਹੋਰ ਆਧੁਨਿਕ ਖੇਡ ਸਹੂਲਤਾਂ ਵਿਕਸਤ ਕੀਤੀਆਂ ਗਈਆਂ। ਭੰਗੂ ਨੇ ਕਿਹਾ ਕਿ ਜਿਸ ਮੈਦਾਨ ਨੂੰ ਸਮਾਜ ਨੇ ਸਾਂਝੀ ਕਾਰ ਸੇਵਾ, ਮਿਹਨਤ ਅਤੇ ਸਮਰਪਣ ਨਾਲ ਤਿਆਰ ਕੀਤਾ ਹੈ, ਉਸ ਦੀ ਸੰਭਾਲ ਅਤੇ ਸੁਰੱਖਿਆ ਕਰਨਾ ਸਮਾਜ ਅਤੇ ਪ੍ਰਸ਼ਾਸਨ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਪਿਛਲੀ ਖ਼ਬਰ ਉਪ ਮੁੱਖ ਮੰਤਰੀ ਨੇ ਬਨੋੜੇ ਮਹਾਦੇਵ ਮੰਦਰ ਵਿਖੇ ਪੂਜਾ ਕਰਕੇ ਸੂਬੇ ਦੇ ਲੋਕਾਂ ਦੀ ਭਲਾਈ ਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ ਅਗਲੀ ਖ਼ਬਰ ਸਾਹਸੀ ਖੇਡਾਂ ਦੇ ਸ਼ੌਕੀਨ ਨੌਜਵਾਨਾਂ ਲਈ ਨਿੱਕਾ ਪਰਬਤਾਰੋਹੀ ਤੇਗਬੀਰ ਪ੍ਰੇਰਨਾ ਸਰੋਤ-ਰਾਜਪਾਲ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।