04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਭਨੂਪਲੀ ਰੇਲਵੇ ਓਵਰ ਬ੍ਰਿਜ ਨੂੰ ਲੈ ਕੇ ਹੋਈ ਲੋਕਾਂ ਦੀ ਵੱਡੀ ਜਿੱਤ

ਅਜੀਤ ਡੈਸਕ 25-07-2026
ਢੇਰ, 24 ਜੁਲਾਈ (ਸ਼ਿਵ ਕੁਮਾਰ ਕਾਲੀਆ)- ਰੇਲਵੇ ਵਿਭਾਗ ਵਲੋਂ ਇਲਾਕੇ ਵਿਚ ਬਣਾਏ ਗਏ ਰੇਲਵੇ ਅੰਡਰ ਬ੍ਰਿਜ ਜਿਨ੍ਹਾਂ ਦੇ ਵਿਚ ਬਰਸਾਤ ਸਮੇਂ ਪਾਣੀ ਖੜ ਜਾਣ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਸ ਸਮੇਂ ਤੋਂ ਹੀ ਇਲਾਕੇ ਦੇ ਲੋਕਾਂ ਵਲੋਂ ਇੱਕ ਸਥਾਨ ‘ਤੇ ਓਵਰ ਬ੍ਰਿਜ ਬਣਾਏ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ, ਜਿਸ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਇਲਾਕੇ ਦੇ ਲੋਕਾਂ ਵਲੋਂ ਇੱਕ ਲੰਬਾ ਸੰਘਰਸ਼ ਕੀਤਾ ਗਿਆ। ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਜਨ ਕਲਿਆਣ ਸੋਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ ਨੇ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਇਸ ਸਥਾਨ ‘ਤੇ ਇਕ ਓਵਰ ਅੰਡਰ ਬ੍ਰਿਜ ਪਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਇਲਾਕੇ ਦੇ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ ਜੋ ਕਿ ਲਗਾਤਾਰ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਇਸ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ, (ਬਾਕੀ ਸਫ਼ਾ 8 ’ਤੇ)
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਅਸਮਾਨਪੁਰ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਅਗਲੀ ਖ਼ਬਰ ਪੁਲਿਸ ਥਾਣਾ ਤੇ ਡੀ. ਐਸ. ਪੀ. ਦਫ਼ਤਰ ’ਚ ਕਰਵਾਈ ਫੌਗਿੰਗ, ਡੇਂਗੂ ਸੰਬੰਧੀ ਕੀਤਾ ਜਾਗਰੂਕਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।