31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਰੁੜਕੀ ਹੀਰਾਂ ਵਿਖੇ ਲਗਾਏ ਖੂਨਦਾਨ ਕੈਂਪ ‘ਚ 72 ਖੂਨਦਾਨੀਆਂ ਵਲੋਂ ਖੂਨ ਕੀਤਾ ਦਾਨ

ਅਜੀਤ ਡੈਸਕ 03-06-2026
ਸ੍ਰੀ ਚਮਕੌਰ ਸਾਹਿਬ, 2 ਜੂਨ(ਜਗਮੋਹਣ ਸਿੰਘ ਨਾਰੰਗ)- ਗ੍ਰਾਮ ਪੰਚਾਇਤ ਪਿੰਡ ਰੁੜਕੀ ਹੀਰਾ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਵਲੋਂ ਕੀਤਾ ਗਿਆ। ਜਦਕਿ ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੀਸੀਏ ਦੀ ਅਪੈਕਸ ਕੌਂਸਲ ਦੇ ਮੈਂਬਰ ਬੀਰਦਵਿੰਦਰ ਸਿੰਘ ਬੱਲਾਂ ਨੇ ਸ਼ਮੂਲੀਅਤ ਕੀਤੀ।ਜਾਣਕਾਰੀ ਦਿੰਦਿਆਂ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਬਲੱਡ ਬੈਂਕ ਚੰਡੀਗੜ੍ਹ ਦੀ ਡਾ: ਰੋਲੀ ਅਗਰਵਾਲ ਦੀ ਅਗਵਾਈ ਹੇਠ ਆਈ ਟੀਮ 72 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਯੂਥ ਆਗੂ ਬੀਰਦਵਿੰਦਰ ਸਿੰਘ ਬੱਲਾਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਖੂਨਦਾਨੀਆਂ ਨੂੰ ਹਲਕਾ ਵਿਧਾਇਕ ਨਾਲ ਸਨਮਾਨਿਤ ਕਰਨ ਦੀ ਰਸਮ ਵੀ ਅਦਾ ਕੀਤੀ।ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ,ਜਗਤਾਰ ਸਿੰਘ ਘੜੂੰਆ,ਸਰਪੰਚ ਪਰਮਜੀਤ ਸਿੰਘ ,ਸਰਪੰਚ ਗੁਰਪ੍ਰੀਤ ਸਿੰਘ ,ਨਵਜੋਤ ਕੌਰ,ਬਲਦੀਪ ਕੌਰ,ਸੰਤ ਸਿੰਘ,ਹਰਮੀਤ ਸਿੰਘ,ਪਰਮਜੋਤ ਸਿੰਘ,ਸਤਨਾਮ ਸਿੰਘ ਆਦਿ ਵੀ ਹਾਜਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਵਲੋਂ ਵੋਟਾਂ ਦੇ ਗਿਣਤੀ ਕੇਂਦਰਾਂ ਨੇੜੇ ਡਰੋਨ ਤੇ ਕੈਮਰੇ ਚਲਾਉਣ ਦੀ ਪਾਬੰਦੀ ਅਗਲੀ ਖ਼ਬਰ ਬਰਸਾਲਪੁਰ ਸਕੂਲ ਮੁੜ ਚੋਰੀ ਕਰਦੇ ਚੋਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।