31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਇਤਿਹਾਸਿਕ ਨਗਰੀ ਕੀਰਤਪੁਰ ਸਾਹਿਬ ਦੇ ਵਿਕਾਸ ‘ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ -ਮੰਤਰੀ ਹਰਜੋਤ ਬੈਂਸ

ਅਜੀਤ ਡੈਸਕ 03-06-2026
ਕੀਰਤਪੁਰ ਸਾਹਿਬ, 2 ਜੂਨ (ਬੀਰਅੰਮ੍ਰਿਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਇੱਕ ਇਤਿਹਾਸਿਕ ਕਸਵਾ ਹੈਇਸ ਦਾ ਵਿਕਾਸ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਜੋ ਕਿ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 11 ਤੋਂ ਚੋਣ ਜਿੱਤੇ ਜਗਤਾਰ ਸਿੰਘ ਭਗਵਾਲਾ ਵਲੋਂ ਕਰਾਏ ਗਏ ਸ਼ੁਕਰਾਨਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਗੁਰਦੁਆਰਾ ਸ੍ਰੀ ਬਰੋਟਾ ਸਾਹਿਬ ਵਿਖੇ ਪਹੁੰਚੇ ਹੋਏ ਸਨ। ਇਸ ਦੌਰਾਨ ਉਹਨਾਂ ਕਿਹਾ ਕਿ ਬਹੁਤ ਜਲਦ ਆਉਣ ਵਾਲੇ ਦਿਨਾਂ ਵਿੱਚ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਇੱਕ ਵਧੀਆ ਟੀਮ ਦਾ ਗਠਨ ਕਰਕੇ ਕੁਝ ਹੀ ਮਹੀਨਿਆਂ ਵਿਚ ਨਗਰੀ ਦੀ ਕਾਇਆ ਕਲਪ ਕੀਤੀ ਜਾਵੇਗੀ। ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇੱਥੋਂ ਵੋਟਾਂ ਤਾਂ ਲਈਆਂ ਪਰ ਜਦੋਂ ਵਿਕਾਸ ਦੀ ਗੱਲ ਆਈ ਤਾਂ ਉਹਨਾਂ ਨੇ ਆਪਣੀਆਂ ਜੇਬਾਂ ਭਰਨ ਨੂੰ ਹੀ ਤਰਜੀਹ ਦਿੱਤੀ। ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਖੁੱਲੇ ਦਿਲ ਨਾਲ ਪੈਸਾ ਖਰਚ ਕਰਕੇ ਨਗਰੀ ਦੇ ਲੋੜੀਦੇ ਵਿਕਾਸ ਕਾਰਜ ਮੁਕੰਮਲ ਕਰਵਾਏਗੀ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਕਮਿੱਕਰ ਸਿੰਘ ਡਾਢੀ, ਚੇਅਰਮੈਨ ਗੁਰਪ੍ਰੀਤ ਸਿੰਘ ਅਰੋੜਾ ਟਰੇਡ ਵਿੰਗ ਪਰਮਿੰਦਰ ਸਿੰਘ ਜਿੰਮੀ ਕੌਂਸਲਰ ਜਗਤਾਰ ਸਿੰਘ ਕੌਂਸਲਰ ਰਾਜਵੀਰ ਕੌਰ ਕੌਂਸਲਰ ਗੁਰਨਾਮ ਸਿੰਘ ਕੌਂਸਲਰ ਗੁਰਮੀਤ ਸਿੰਘ ਟੀਨਾ ਕੌਂਸਲਰ, ਤਲਵਿੰਦਰ ਸਿੰਘ ਬਿੱਟੂ, ਜਸਵੀਰ ਸਿੰਘ ਰਾਣਾ ,ਮਾਨ ਬਰੋਟੇ ਵਾਲਾ, ਕਿਰਪਾਲ ਸਿੰਘ ਬਰੋਟਾ, ਲਖਬੀਰ ਸਿੰਘ ਭਗਵਾਲਾ, ਗਗਨਦੀਪ ਸਿੰਘ ਭਾਰਜ, ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ।
ਪਿਛਲੀ ਖ਼ਬਰ ਬਰਸਾਲਪੁਰ ਸਕੂਲ ਮੁੜ ਚੋਰੀ ਕਰਦੇ ਚੋਰ ਕਾਬੂ ਅਗਲੀ ਖ਼ਬਰ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਸਾਰੀਆਂ ਰਾਜਸੀ ਧਿਰਾਂ ਦੀ ਇਕਜੁੱਟਤਾ ਜ਼ਰੂਰੀ-ਪ੍ਰੋ. ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।