15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਉਪ ਮੁੱਖ ਮੰਤਰੀ ਵਲੋਂ ਹਰੋਲੀ 'ਚ ਜਲ ਸ਼ਕਤੀ ਵਿਭਾਗ ਦੇ ਰੈਸਟ ਹਾਊਸ ਦਾ ਉਦਘਾਟਨ <br/>

12.50 ਕਰੋੜ ਦੀ ਲਾਗਤ ਵਾਲੇ ਜਲ ਸ਼ਕਤੀ ਵਿਭਾਗ ਦੇ ਰੈਸਟ ਹਾਊਸ ਦਾ ਉਦਘਾਟਨ ਕਰਦੇ ਹੋਏ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਹਾਜ਼ਰ ਸਥਾਨਕ ਆਗੂ ਅਤੇ ਅਧਿਕਾਰੀ | ਤਸਵੀਰ: ਚੌਧਰੀ ਧਰਮ ਪਾਲ <br/> 10-04-2026
ਸੰਤੋਖਗੜ੍ਹ, 9 ਅਪ੍ਰੈਲ (ਧਰਮ ਪਾਲ)-ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਹਰੋਲੀ ਵਿਚ 12.50 ਕਰੋੜ ਦੀ ਲਾਗਤ ਵਾਲੇ ਜਲ ਸ਼ਕਤੀ ਵਿਭਾਗ ਦੇ ਨਵੇਂ ਬਣੇ ਰੈਸਟ ਹਾਊਸ ਦਾ ਉਦਘਾਟਨ ਕੀਤਾ | ਇਸ ਮੌਕੇ ਬੋਲਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਹਰੋਲੀ ਵਿਚ ਇੱਕ ਕੇਂਦਰੀ ਸਥਾਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ, ਜਿੱਥੇ ਖੇਤਰ ਤੋਂ ਬਾਹਰੋਂ ਆਉਣ ਵਾਲੇ ਮਹਿਮਾਨ ਠਹਿਰ ਸਕਣ | ਇਹ ਰੈਸਟ ਹਾਊਸ ਉਸ ਲੋੜ ਨੂੰ ਬਿਲਕੁਲ ਪੂਰਾ ਕਰੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਵੱਡੇ ਸਮਾਗਮਾਂ ਜਿਸ ਵਿਚ ਹਰੋਲੀ ਉਤਸਵ ਵੀ ਸ਼ਾਮਿਲ ਹੈ, ਜਿਸ ਦੌਰਾਨ ਇਸ ਸਹੂਲਤ 'ਤੇ ਆਉਣ ਵਾਲੇ ਮਹਿਮਾਨਾਂ ਅਤੇ ਕਲਾਕਾਰਾਂ ਲਈ ਰਿਹਾਇਸ਼ ਦੇ ਢੁਕਵੇਂ ਪ੍ਰਬੰਧ ਉਪਲਬਧ ਹੋਣਗੇ | ਉਨ੍ਹਾਂ ਐਲਾਨ ਕੀਤਾ ਕਿ ਪੀਣ ਵਾਲੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਪਾਣੀ ਸ਼ੁਧੀਕਰਨ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ ਲਗਭਗ 2,000 ਕਰੋੜ ਰੁਪਏ ਦੀ ਇੱਕ ਵਿਆਪਕ ਯੋਜਨਾ ਰਾਜ ਭਰ ਵਿਚ ਲਾਗੂ ਕੀਤੀ ਜਾਵੇਗੀ | ਇਸ ਯੋਜਨਾ ਦੇ ਤਹਿਤ ਆਧੁਨਿਕ ਤਕਨਾਲੋਜੀ ਆਧਾਰਤ ਜਲ ਸ਼ੁਧੀਕਰਨ ਪ੍ਰਣਾਲੀਆਂ ਸਥਾਪਤ ਕੀਤੀਆਂ ਜਾਣਗੀਆਂ | ਉਨ੍ਹਾਂ ਅੱਗੇ ਦੱਸਿਆ ਕਿ ਪੀਣ ਵਾਲੇ ਪਾਣੀ ਅਤੇ ਸਿੰਚਾਈ ਨਾਲ ਸਬੰਧਿਤ ਲਗਭਗ 1,000 ਕਰੋੜ ਰੁਪਏ ਦੇ ਪ੍ਰੋਜੈਕਟ ਇਸ ਸਮੇਂ ਜ਼ਿਲ੍ਹਾ ਊਨਾ ਵਿਚ ਚੱਲ ਰਹੇ ਹਨ | ਇਨ੍ਹਾਂ ਪ੍ਰੋਜੈਕਟਾਂ ਵਿਚ 550-600 ਕਰੋੜ ਰੁਪਏ ਦੇ ਪੀਣ ਵਾਲੇ ਪਾਣੀ ਦੀਆਂ ਪਹਿਲਕਦਮੀਆਂ ਅਤੇ 350-400 ਕਰੋੜ ਰੁਪਏ ਦੇ ਸਿੰਚਾਈ ਕਾਰਜ ਸ਼ਾਮਿਲ ਹਨ | ਏ.ਡੀ.ਬੀ ਢਾਂਚੇ ਦੇ ਤਹਿਤ ਜ਼ਿਲ੍ਹੇ ਵਿਚ 135 ਕਰੋੜ ਰੁਪਏ ਦੇ 18 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਨ੍ਹਾਂ ਵਿਚੋਂ 7 ਪੂਰੇ ਹੋ ਗਏ ਹਨ, ਜਦੋਂ ਕਿ ਬਾਕੀ ਪ੍ਰੋਜੈਕਟਾਂ ਨੂੰ ਇਸ ਸਾਲ ਲਈ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ | ਉਨ੍ਹਾਂ ਨੇ ਮੁੱਖ ਇੰਜੀਨੀਅਰ ਰੋਹਿਤ ਦੂਬੇ, ਸੁਪਰੀਡੈਂਟਿੰਗ ਇੰਜੀ. ਨਰੇਸ਼ ਧੀਮਾਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ, ਸਹਾਇਕ ਇੰਜੀਨੀਅਰ ਆਸ਼ੀਸ਼ ਚੌਧਰੀ, ਆਰਕੀਟੈਕਟ ਰਾਜਦੀਪ ਅਗਰਵਾਲ, ਜੂਨੀਅਰ ਇੰਜੀਨੀਅਰ ਸੁਰਜੀਤ ਕਟਵਾਲ ਅਤੇ ਇਕਬਾਲ ਆਦਿ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਅਤੇ ਸਾ. ਵਿਧਾਇਕ ਸਤਪਾਲ ਰਾਇਯਾਦਾ, ਸਾਬਕਾ ਮੰਤਰੀ ਅਤੇ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕੁਲਦੀਪ ਧੀਮਾਨ, ਸੂਬਾ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਰਾਣਾ, ਐਸ.ਸੀ ਕਮਿਸ਼ਨ ਦੇ ਮੈਂਬਰ ਐਡਵੋਕੇਟ ਦਿਗਵਿਜੇ ਮਲਹੋਤਰਾ ਅਤੇ ਐਡਵੋਕੇਟ ਸ਼ਾਲਿਨੀ, ਜਲ ਪ੍ਰਬੰਧਨ ਬੋਰਡ ਦੇ ਮੈਂਬਰ ਪਵਨ ਠਾਕੁਰ, ਕਾਂਗਰਸੀ ਆਗੂ ਵਿਨੋਦ ਬਿੱਟੂ, ਸੁਭੱਦਰਾ ਚੌਧਰੀ, ਸੁਰੇਖਾ ਰਾਣਾ, ਸਤੀਸ਼ ਬਿੱਟੂ, ਸੰਤੋਸ਼ ਬਿੱਟੂ, ਜਸਪਾਲ ਜੱਸਾ, ਵਿਕਰਮਜੀਤ ਸਿੰਘ, ਪ੍ਰਮੋਦ ਕੁਮਾਰ ਅਤੇ ਮਹਿਤਾਬ ਠਾਕੁਰ ਸਮੇਤ ਕਈ ਪਤਵੰਤੇ ਸ਼ਾਮਿਲ ਹੋਏ |

ਪਿਛਲੀ ਖ਼ਬਰ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਗੁਰਦੁਆਰਾ ਜਨਮ ਅਸਥਾਨ ਬਾਬਾ ਜੀਵਨ ਸਿੰਘ ਗੱਗੋਮਾਹਲ ਵਿਖੇ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਹਿਮ ਮੀਟਿੰਗ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।