16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸੇਵਾ-ਮੁਕਤ ਪਿ੍ੰਸੀਪਲ ਹਰਬੰਸ ਕੌਰ ਰਾਏ ਦਾ ਹੋਇਆ ਅੰਤਿਮ ਸਸਕਾਰ <br/>

ਅਜੀਤ ਡੈਸਕ 10-04-2026
ਐੱਸ. ਏ. ਐੱਸ. ਨਗਰ, 9 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸਰਕਾਰੀ ਕਾਲਜ ਰੋਪੜ ਤੋਂ ਪਿ੍ੰਸੀਪਲ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਰਬੰਸ ਕੌਰ ਰਾਏ (ਪਤਨੀ ਸ਼ਮਸ਼ੇਰ ਸਿੰਘ ਰਾਏ ਸਾਬਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ) ਜੋ ਕਿ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ, ਦਾ ਅੰਤਿਮ ਸਸਕਾਰ ਅੱਜ ਮੁਹਾਲੀ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿਖੇ ਦੁਪਹਿਰ ਦੇ ਕਰੀਬ 12 ਵਜੇ ਹੋਇਆ | ਇਸ ਮੌਕੇ ਸਵ. ਹਰਬੰਸ ਕੌਰ ਰਾਏ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਤੀ ਸ਼ਮਸ਼ੇਰ ਸਿੰਘ ਰਾਏ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਵਲੋਂ ਦਿਖਾਈ ਗਈ | ਇਸ ਮੌਕੇ ਇਕਬਾਲਪ੍ਰੀਤ ਸਿੰਘ ਸਹੋਤਾ ਸੇਵਾ-ਮੁਕਤ ਡੀ. ਜੀ. ਪੀ. ਪੰਜਾਬ, ਭੁਪਿੰਦਰ ਸਿੰਘ ਸੇਵਾ-ਮੁਕਤ ਆਈ. ਏ. ਐਸ. ਅਧਿਕਾਰੀ, ਜਗਮੋਹਨ ਸਿੰਘ ਸੇਵਾ-ਮੁਕਤ ਏ. ਆਈ. ਜੀ, ਹਰਮੋਹਨ ਸਿੰਘ ਸੇਵਾ-ਮੁਕਤ ਐਸ. ਐਸ. ਪੀ. ਤੇ ਸੀਨੀਅਰ ਅਕਾਲੀ ਆਗੂ, ਸੇਵਾ-ਮੁਕਤ ਪੁਲਿਸ ਅਧਿਕਾਰੀ ਜਸਬੀਰ ਸਿੰਘ ਰਾਏ, ਭਾਜਪਾ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਇੰਚਾਰਜ ਅਮਨਪ੍ਰੀਤ ਕੌਰ, ਕਰਨੈਲ ਸਿੰਘ ਸਾਬਕਾ ਡੀ. ਪੀ. ਆਈ. ਪੰਜਾਬ, ਡਾ. ਗੁਰਜੰਟ ਸਿੰਘ ਜਨਰਲ ਸਕੱਤਰ ਰਿਟਾ. ਟੀਚਰ ਵੈੱਲਫ਼ੇਅਰ ਐਸੋਸੀਏਸ਼ਨ, ਜੀਤ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਕੌਰ ਸੋਢੀ, ਜਸਵਿੰਦਰ ਸਿੰਘ, ਸੰਤ ਸੁਰਿੰਦਰਪਾਲ ਸਿੰਘ, ਜਤਿੰਦਰ ਕੌਰ, ਮਨਦੀਪ ਕੌਰ, ਮਨਿੰਦਰ ਢਿੱਲੋਂ (ਸਾਰੇ ਸੇਵਾ-ਮੁਕਤ ਪਿ੍ੰ.), ਪ੍ਰੋ. ਜਸਵਿੰਦਰ ਸਿੰਘ ਸੋਢੀ, ਗੁਰਮੁੱਖ ਸਿੰਘ, ਡਾ. ਸੰਗੀਤਾ ਲਾਹੌਰੀਆ, ਕੈਪਟਨ ਅਮੋਲਕ ਸਿੰਘ ਸਮੇਤ ਵੱਖ-ਵੱਖ ਅਧਿਆਪਕ, ਵਕੀਲ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ | ਇਸੇ ਦੌਰਾਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਸਵ. ਹਰਬੰਸ ਕੌਰ ਰਾਏ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ <br/> ਅਗਲੀ ਖ਼ਬਰ ਗਤਕੇ ਵਿਚ ਖ਼ਾਲਸਾ ਸਕੂਲ ਦਾ ਵਧੀਆ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।