16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਵਿਸ਼ਵ ਸਿਹਤ ਦਿਵਸ 'ਤੇ ਭਰਤਗੜ੍ਹ 'ਚ ਕੀਤਾ ਜਾਗਰੂਕ <br/>

ਪ੍ਰੋਗਰਾਮ ਦੌਰਾਨ ਜੁੜੇ ਵਿਅਕਤੀਆਂ ਨੂੰ ਜਾਗਰੂਕ ਕਰਨ ਮੌਕੇ ਐਸ. ਐਮ. ਓ. ਡਾ. ਘਈ | (ਸੱਜੇ) ਹਾਜ਼ਰੀਨ | ਤਸਵੀਰਾਂ: ਅਜੀਤ <br/> 10-04-2026
ਭਰਤਗੜ੍ਹ, 9 ਅਪ੍ਰੈਲ (ਜਸਬੀਰ ਸਿੰਘ ਬਾਵਾ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੇਣ ਦੇ ਮੰਤਵ ਨਾਲ ਅੱਜ ਭਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਵਿਸ਼ਵ ਸਿਹਤ ਦਿਵਸ 'ਤੇ ਕਰਵਾਏ ਪ੍ਰੋਗਰਾਮ ਦੌਰਾਨ ਐਸ.ਐਮ.ਓ. ਡਾ ਆਨੰਦ ਘਈ ਦੀ ਅਗਵਾਈ 'ਚ ਸਬੰਧਿਤ ਟੀਮ ਨੇ ਲੋਕਾਂ ਨੂੰ ਸਿਹਤ ਸੰਭਾਲ, ਰੋਗਾਂ ਦੇ ਲੱਛਣ ਅਤੇ ਇਲਾਜ ਬਾਰੇ ਜਾਗਰੂਕ ਕੀਤਾ | ਡਾ. ਘਈ ਨੇ ਕਿਹਾ ਕਿ ਵਿਸ਼ਵ ਸਿਹਤ ਦਿਵਸ ਦਾ ਮੁੱਖ ਮੰਤਵ ਲੋਕਾਂ 'ਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ, ਲੋਕਾਂ ਨੂੰ ਸੰਤੁਲਿਤ ਖੁਰਾਕ, ਰੋਜ਼ਾਨਾ ਕਸਰਤ ਅਤੇ ਸਮੇਂ-ਸਮੇਂ 'ਤੇ ਸਿਹਤ ਜਾਂਚ ਦੀ ਲੋੜ ਹੁੰਦੀ ਹੈ | ਉਨ੍ਹਾਂ ਐਚ.ਪੀ.ਵੀ. ਵੈਕਸੀਨ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਇਹ ਕੁੜੀਆਂ ਅਤੇ ਮਹਿਲਾਵਾਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਹੈ, ਸਮੇਂ ਸਿਰ ਇਸ ਦਾ ਟੀਕਾਕਰਨ ਕਰਵਾਉਣਾ ਜਰੂਰੀ ਹੈ | ਇਸ ਦੌਰਾਨ ਸਮੂਹ ਸਿਹਤ ਕਰਮਚਾਰੀਆਂ ਨੇ ਸਿਹਤ ਦੀ ਸੰਭਾਲ ਲਈ ਸਹੁੰ ਵੀ ਚੁੱਕੀ | ਇਸ ਮੌਕੇ ਸ੍ਰੀਮਤੀ ਪ੍ਰੋਮਿਲਾ, ਕੁਲਵੰਤ ਕੌਰ, ਰਾਜੀਵ ਕੁਮਾਰ, ਬਲਵੀਰ ਸਿੰਘ ਬੈਂਸ, ਰਵਿੰਦਰ ਸ਼ਰਮਾ, ਮਨਜੋਤ ਸਿੰਘ ਦਭੂੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦੇ ਨੁਕਸਾਨ ਸਬੰਧੀ ਸਰਕਾਰ ਲਵੇ ਕਿਸਾਨਾਂ ਦੀ ਸਾਰ- ਕਿਸਾਨ ਯੂਨੀਅਨ ਮੁਝੈਲ <br/> ਅਗਲੀ ਖ਼ਬਰ ਰਾਣਾ ਕੇ ਪੀ ਸਿੰਘ ਵਲੋਂ ਸੂਬਾ ਸਰਕਾਰ ਕੋਲੋਂ ਫ਼ਸਲਾਂ ਦੇ ਨੁਕਸਾਨ ਦੇ ਤੁਰੰਤ ਮੁਆਵਜ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।