06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਾਕੇਸ਼ ਧੀਮਾਨ ਨੇ ਸੰਭਾਲਿਆ ਪਿੰ੍ਰਸੀਪਲ ਆਈ.ਟੀ.ਆਈ. ਨੰਗਲ ਦਾ ਚਾਰਜ

ਅਜੀਤ ਡੈਸਕ 30-03-2026
ਨੰਗਲ, 29 ਮਾਰਚ (ਪ੍ਰੀਤਮ ਸਿੰਘ ਬਰਾਰੀ)-ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਨਵੇਂ ਨਿਯੁਕਤ ਕੀਤੇ ਗਏ ਪਿੰ੍ਰਸੀਪਲ ਰਾਕੇਸ਼ ਕੁਮਾਰ ਧੀਮਾਨ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਹੋਏ ਇੱਕ ਸਾਦੇ ਸਮਾਗਮ ਵਿਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਅਤੇ ਤਰਕਸ਼ੀਲ ਆਗੂ ਗੁਰਜਿੰਦਰ ਸਿੰਘ ਸ਼ੌਕਰ ਵਲੋਂ ਵਿਸ਼ੇਸ਼ ਰੂਪ 'ਚ ਸ਼ਿਰਕਤ ਕੀਤੀ ਗਈ | ਇਸ ਮੌਕੇ ਪਿੰ੍ਰਸੀਪਲ ਰਾਕੇਸ਼ ਧੀਮਾਨ ਨੇ ਤਕਨੀਕੀ ਸਿੱਖਿਆ ਮੰਤਰੀ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਨੂੰ ਮਾਡਲ ਆਈ.ਟੀ.ਆਈ. ਬਣਾਇਆ ਜਾਵੇਗਾ ਅਤੇ ਸਿੱਖਿਆਰਥੀਆਂ ਨੂੰ ਮਿਆਰੀ ਸਿਖਲਾਈ ਦੇਣ ਦੇ ਨਾਲ ਨਾਲ ਸਿੱਖਿਆਰਥੀਆਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਇਆ ਜਾਵੇਗਾ | ਪਿ੍ੰਸੀਪਲ ਗੁਰਨਾਮ ਸਿੰਘ ਭੱਲੜੀ ਦੀ ਸੇਵਾ ਮੁਕਤੀ ਉਪਰੰਤ ਪਿ੍ੰਸੀਪਲ ਦੀ ਅਸਾਮੀ ਕਰੀਬ ਦੋ ਮਹੀਨੇ ਤੋਂ ਖ਼ਾਲੀ ਪਈ ਸੀ | ਵਿਭਾਗ ਵਲੋਂ ਸੰਸਥਾ ਦੇ ਸੀਨੀਅਰ ਟਰੇਨਿੰਗ ਅਫ਼ਸਰ ਰਾਕੇਸ਼ ਧੀਮਾਨ ਨੂੰ ਆਈ.ਟੀ.ਆਈ. ਨੰਗਲ ਲੜਕੇ ਦੇ ਪਿ੍ੰਸੀਪਲ ਅਤੇ ਆਈ.ਟੀ.ਆਈ. ਨੰਗਲ ਇਸਤਰੀਆਂ ਦੇ ਮੁੱਖ ਅਧਿਆਪਕ ਦਾ ਵਾਧੂ ਚਾਰਜ ਦਿੱਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਵਲੋਂ ਨਵ ਨਿਯੁਕਤ ਪਿ੍ੰਸੀਪਲ ਦਾ ਸੁਆਗਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਟਰੇਨਿੰਗ ਅਫ਼ਸਰ ਅਜੈ ਕੁਮਾਰ, ਟਰੇਨਿੰਗ ਅਫ਼ਸਰ ਅਸ਼ਵਨੀ ਕੁਮਾਰ, ਟਰੇਨਿੰਗ ਅਫ਼ਸਰ ਗੁਰਮੇਲ ਸਿੰਘ, ਟਰੇਨਿੰਗ ਅਫ਼ਸਰ ਸੰਜੀਵ ਕੁਮਾਰ ਮੱਲੀ, ਦਫ਼ਤਰੀ ਸੁਪਰਡੰਟ ਮਹਿੰਦਰ ਕੌਰ ਤੋਂ ਹੋਰਨਾਂ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਮਾਰਟ ਸਕੂਲ ਬਾਸ ਨਲਹੋਟੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਹਕੀਮ ਬਤਨ ਸਿੰਘ ਬੜਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।