06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਮਾਰਟ ਸਕੂਲ ਬਾਸ ਨਲਹੋਟੀ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 30-03-2026
ਕਾਹਨਪੁਰ ਖੂਹੀ, 29 ਮਾਰਚ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜ਼ਦੀਕੀ ਪਿੰਡ ਉੱਪਰਲੀ ਨਲਹੋਟੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਐਫ ਐਨ ਐਲ ਮੇਲਾ ਕਰਵਾਇਆ ਗਿਆ | ਇਸ ਮੌਕੇ ਸਕੂਲ ਹੈੱਡ ਟੀਚਰ ਸ੍ਰੀਮਤੀ ਬਲਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੀ ਸ਼ੁਰੂਆਤ ਕਰਵਾਈ | ਇਸ ਦੌਰਾਨ ਬੱਚਿਆਂ ਵਲੋਂ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਗੀਤ, ਸਕਿੱਟ, ਗਿੱਧਾ ਤੇ ਭੰਗੜਾ ਆਦਿ ਦੀ ਪੇਸ਼ਕਾਰੀ ਕੀਤੀ ਗਈ | ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਚੇਅਰਪਰਸਨ ਪੰਚਾਇਤ ਸੰਮਤੀ ਸੁਨੀਤਾ ਦੇਵੀ, ਮੈਡਮ ਦਰਸ਼ਨ ਕੌਰ ਝੱਜ ਸੀ. ਐਚ. ਟੀ. ਗੁਰਦੇਵ ਸਿੰਘ ਵਲੋਂ ਸ਼ਿਰਕਤ ਕੀਤੀ ਗਈ | ਸਮੁੱਚੀ ਕਰਜਗੁਜਾਰੀ 'ਚ ਅੱਵਲ ਰਹੇ ਬੱਚਿਆਂ ਦਾ ਸਨਮਾਨ ਕੀਤਾ ਅਤੇ ਇਸ ਮੌਕੇ ਬੋਲਦਿਆਂ ਮਹਿਮਾਨਾਂ ਵਲੋਂ ਸਕੂਲ ਦੇ ਵਿਕਾਸ, ਬੱਚਿਆਂ ਪੇਸ਼ਕਾਰੀ ਦੀ ਖ਼ੂਬ ਪ੍ਰਸੰਸਾ ਕੀਤੀ | ਸਕੂਲ ਦੇ ਵਿਕਾਸ ਲਈ ਮਦਦ ਦਾ ਭਰੋਸਾ ਦਿੱਤਾ ਗਿਆ | ਵਿਭਾਗ ਵਲੋਂ ਸੀ ਐਚ ਟੀ ਅਮਰਜੀਤ ਸਿੰਘ, ਡੀ ਆਰ ਸੀ ਲਖਵਿੰਦਰ ਸਿੰਘ, ਬੀ ਆਰ ਸੀ ਰਾਕੇਸ਼ ਭੰਡਰੀ, ਸੁਪਰਡੈਂਟ ਮਲਕੀਤ ਸਿੰਘ ਭੱਠਲ ਨੇ ਹਾਜ਼ਰੀ ਭਰੀ | ਸੁਖਵੀਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼, ਰਮੇਸ਼ ਲਾਲ, ਚੇਅਰਮੈਨ ਡਾ. ਰਾਮ, ਸਰਪੰਚ ਰਮੇਸ਼ ਚੰਦ, ਜਸਵੰਤ ਸਿੰਘ, ਸੋਨੂੰ ਸਿੰਘ, ਕਮਲ ਸਿੰਘ, ਬਾਬਾ ਚੰਨਣ ਸਿੰਘ, ਪੰਚ ਰੇਸ਼ਮ ਸਿੰਘ, ਪਰਮਜੀਤ ਸਿੰਅ, ਚੌਧਰੀ ਕਮਾਲ , ਅੰਜਨਾ ਦੇਵੀ, ਬਲਵਿੰਦਰ ਕੌਰ, ਸਿਮਰਨਪ੍ਰੀਤ ਕੌਰ, ਤਰਨਪ੍ਰੀਤ ਕੌਰ ਮਮਤਾ ਦੇਵੀ ਆਦਿ ਬੱਚਿਆਂ ਦੇ ਮਾਪੇ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੀਸ਼ਾ ਪੁਲ ਬਣਨ ਨਾਲ ਸੈਰ ਸਪਾਟੇ ਨੂੰ ਉਤਸ਼ਾਹ ਮਿਲੇਗਾ: ਡਾ. ਗੌਤਮ ਅਗਲੀ ਖ਼ਬਰ ਰਾਕੇਸ਼ ਧੀਮਾਨ ਨੇ ਸੰਭਾਲਿਆ ਪਿੰ੍ਰਸੀਪਲ ਆਈ.ਟੀ.ਆਈ. ਨੰਗਲ ਦਾ ਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।