06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਕੀਮ ਬਤਨ ਸਿੰਘ ਬੜਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 30-03-2026
ਨੂਰਪੁਰ ਬੇਦੀ, 29 ਮਾਰਚ (ਹਰਦੀਪ ਸਿੰਘ ਢੀਂਡਸਾ)- ਖੇਤੀਬਾੜੀ ਸਹਿਕਾਰੀ ਸਭਾ ਬੜਵਾ ਦੇ ਪ੍ਰਧਾਨ ਗੁਰਨੈਬ ਸਿੰਘ ਘੁੰਮਣ ਦੇ ਪਿਤਾ ਹਕੀਮ ਬਤਨ ਸਿੰਘ ਬੜਵਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸਾਹਿਬ ਪਿੰਡ ਬੜਵਾ ਵਿਖੇ ਕਰਵਾਇਆ ਗਿਆ | ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ, ਜਿਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹਕੀਮ ਬਤਨ ਸਿੰਘ ਨੇ ਲੰਬੇ ਸਮੇਂ ਤੱਕ ਇਲਾਕੇ ਤੇ ਸਮਾਜ ਦੀ ਸੇਵਾ ਕੀਤੀ ਹੈ | ਉਨ੍ਹਾਂ ਕਿਹਾ ਕਿ ਆਯੁਰਵੈਦ ਦੇ ਖੇਤਰ ਵਿਚ ਇਹਨਾਂ ਵਲੋਂ ਕੀਤੀ ਗਈ ਲੋਕ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਵਿਧਾਇਕ ਚੱਢਾ ਨੇ ਕਿਹਾ ਕਿ ਹਕੀਮ ਬਤਨ ਸਿੰਘ ਨੇ ਲੋਕਾਂ ਨੂੰ ਮੈਡੀਕਲ ਖ਼ਿੱਤੇ ਵਿਚ ਉਹ ਰਾਹ ਦਿਖਾਇਆ ਜਿਸ ਦੀ ਅੱਜ ਸਭ ਨੂੰ ਲੋੜ ਹੈ | ਕਿਉਂਕਿ ਐਲੋਪੈਥੀ ਨਾਲੋਂ ਹੁਣ ਆਯੁਰਵੈਦ ਨੂੰ ਮੁੜ ਅਪਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਰਨੈਬ ਸਿੰਘ ਨੇ ਵੀ ਆਪਣੇ ਪਿਤਾ ਵਾਂਗ ਸਮਾਜ ਸੇਵਾ ਵਿਚ ਚੰਗਾ ਨਾਮ ਬਣਾਇਆ ਹੈ | ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਅਤੇ ਪਿ੍ੰ.ਹਰਦੀਪ ਸਿੰਘ ਤਖਤਗੜ੍ਹ ਨੇ ਵੀ ਹਕੀਮ ਬਤਨ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ |ਇਸ ਮੋਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸਰਪੰਚ ਅਵਤਾਰ ਸਿੰਘ ਕੂੰਨਰ, ਰਾਮ ਪ੍ਰਸ਼ਾਦ ਪਾਲੀ, ਪਰਮਿੰਦਰ ਸਿੰਘ ਬਾਲਾ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਹਿੰਮਤ ਸੈਣੀਮਾਜਰਾ,ਚੌ.ਹੁਸਨ ਲਾਲ ਕਰਤਾਰਪੁਰ, ਇੰਜ.ਸੁਰਿੰਦਰ ਸੈਣੀ, ਮਨਜੀਤ ਸਿੰਘ ਅਬਿਆਣਾ ਢਾਡੀ ਜਥਾ, ਸੋਹਨ ਸਿੰਘ ਬੰਗਾ, ਸੁਰਜੀਤ ਸਿੰਘ ਸਰਪੰਚ ਗੋਚਰ, ਸਰੂਪ ਸਿੰਘ ਔਲਖ, ਮਹਿੰਦਰ ਸਿੰਘ ਔਲਖ, ਮਾ.ਦਵਿੰਦਰ ਚਨੌਲੀ, ਮੇਹਰ ਸਿੰਘ ਲਾਲਪੁਰ, ਕਰਨੈਲ ਸਿੰਘ ਸਰਪੰਚ ਲੈਹੜੀਆਂ, ਕਰਮਜੀਤ ਸਿੰਘ ਸ਼ੇਰਗਿੱਲ, ਸਾ.ਸਰਪੰਚ ਹਰਦਿਆਲ ਸਿੰਘ, ਸਾ.ਸਰਪੰਚ ਅਵਤਾਰ ਸਿੰਘ, ਚਰਨਜੀਤ ਸਿੰਘ ਸ਼ਾਹਪੁਰ, ਅੱਛਰ ਸਿੰਘ ਪੰਮੂ ਹੀਰਪੁਰ, ਦਿਲਬਾਰਾ ਸਿੰਘ ਔਲਖ, ਮਾ.ਅਵਨੀਤ ਚੱਢਾ, ਬਲਦੀਪ ਸਿੰਘ ਭੁੱਲਰ, ਸੂਬੇਦਾਰ ਸੁਰਿੰਦਰ ਸਿੰਘ ਕੰਗ, ਇੰਸ. ਰਾਮਦਾਸ ਸਸਕੌਰ, ਸੋਹਨ ਸਿੰਘ ਸਮੇਤ ਹੋਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਰਾਕੇਸ਼ ਧੀਮਾਨ ਨੇ ਸੰਭਾਲਿਆ ਪਿੰ੍ਰਸੀਪਲ ਆਈ.ਟੀ.ਆਈ. ਨੰਗਲ ਦਾ ਚਾਰਜ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਰਿਵਾਰਕ ਖੇਡ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।