26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਅਗਲੀ ਬਰਸਾਤ ਵੀ ਆ ਗਈ ਪਰ ਪਿਛਲੀ ਦਾ ਮਲਬਾ ਵੱਡੀ ਮੁਸੀਬਤ ਬਣਿਆ

ਰੇਲ ਸੁਰੰਗ 'ਚ ਚਿੱਕੜ | (ਸੱਜੇ) ਪਿੰਡ ਨੈਲਾ ਸਥਿਤ ਇਕ ਕਮਜ਼ੋਰ ਰੇਲ ਪੁਲੀ | <br/> 26-03-2026
ਨੰਗਲ, 25 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨੰਗਲ-ਭਾਖੜਾ ਰੇਲ ਟਰੈਕ ਅੰਤਾਂ ਦੀ ਦੁਰਦਸ਼ਾ ਹੰਢਾਅ ਰਿਹਾ ਹੈ | ਅਗਲੀ ਬਰਸਾਤ ਵੀ ਆ ਗਈ ਹੈ, ਪਰ ਸਰਕਾਰੀ ਹਨੇਰੇ ਕਾਰਨ ਪਿਛਲੀ ਬਰਸਾਤ ਦਾ ਮਲਬਾ ਵੀ ਹਟਾਇਆ ਨਹੀਂ ਗਿਆ | ਟਰੈਕ ਦੀ ਦੁਰਦਸ਼ਾ ਕਾਰਨ ਕਦੇ ਵੀ ਵੱਡਾ ਰੇਲ ਹਾਦਸਾ ਹੋ ਸਕਦਾ ਹੈ | ਆਰ.ਟੀ.ਆਈ. ਕਾਰਕੁਨ ਯੋਗੇਸ਼ ਨੇ ਦੱਸਿਆ ਕਿ ਹਿਮਾਚਲ-ਪੰਜਾਬ ਨੂੰ ਜੋੜਦੀ ਨੈਲਾ ਰੇਲ ਸੁਰੰਗ 'ਚ ਏਨਾ ਚਿੱਕੜ ਹੈ ਕਿ ਪੈਦਲ ਲੰਘਣਾ ਵੀ ਔਖਾ ਹੈ | ਨਿਕਾਸੀ ਸਥਾਨ ਬੰਦ ਪਏ ਹਨ ਅਤੇ ਰੇਲ ਪੁਲੀਆਂ ਕਮਜ਼ੋਰ ਹੋ ਗਈਆਂ ਹਨ | ਬੀ.ਬੀ.ਐਮ.ਬੀ. ਦੇ ਸੂਤਰਾਂ ਅਨੁਸਾਰ ਸਟਾਫ਼ ਦੀ ਕਮੀ ਵੱਡੀ ਸਮੱਸਿਆ ਹੈ, ਪਰ ਅਸੀਂ ਰੇਲ ਟਰੈਕ ਦੇ ਨਵੀਨੀਕਰਨ ਵੱਲ ਵਧ ਰਹੇ ਹਾਂ | ਚੇਤੇ ਰਹੇ ਕਿ ਮਲਬੇ ਕਾਰਨ ਰੇਲ ਟਰੈਕ ਦੇ ਨਾਲ-ਨਾਲ ਚਲਦੀ ਨੈਲਾ-ਬਰਮਲਾ ਸੜਕ ਦਾ ਵੱਡਾ ਹਿੱਸਾ ਵੀ ਦੱਬ ਗਿਆ ਹੈ | ਮਿਤੀ 8.2.2024 ਨੂੰ ਪਿੰਡ ਨੈਲਾ ਲਾਗੇ ਇਹ ਰੇਲ ਲੀਹੋਂ ਲੱਥ ਗਈ ਸੀ | ਮੋਹਲੇਧਾਰ ਮੀਂਹ ਅਤੇ ਮਲਬੇ ਦੀ ਆਮਦ ਕਾਰਨ ਇਸ ਰੇਲ ਨੂੰ 23.1.2026 ਨੂੰ ਬੰਦ ਕਰਨਾ ਪਿਆ ਸੀ ਅਤੇ ਰੇਲ ਸੇਵਾ 03.02.2026 ਨੂੰ ਮੁੜ ਸ਼ੁਰੂ ਹੋਈ ਸੀ | ਮਿਤੀ 20.03.2026 ਨੂੰ ਮੋਹਲੇਧਾਰ ਮੀਂਹ ਕਾਰਨ ਟਰੇਨ ਨੂੰ ਪਿੰਡ ਨੈਲਾ 'ਚ ਰੋਕਣਾ ਪਿਆ ਸੀ, ਕਿਉਂਕਿ ਰੇਲ ਟਰੈਕ ਮਲਬੇ ਨਾਲ ਭਰ ਗਿਆ ਸੀ |

ਪਿਛਲੀ ਖ਼ਬਰ ਖ਼ਾਲਸਾ ਮਾਡਲ ਸਕੂਲ ਵਿਚ ਸਾਲਾਨਾ ਨਤੀਜਿਆਂ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੇ ਪ੍ਰਾਇਮਰੀ ਵਿੰਗ ਦਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।