26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਡੀ.ਏ.ਵੀ. ਸਕੂਲ ਦੇ ਪ੍ਰਾਇਮਰੀ ਵਿੰਗ ਦਾ ਨਤੀਜਾ ਐਲਾਨਿਆ <br/>

ਅਜੀਤ ਡੈਸਕ 26-03-2026
ਰੂਪਨਗਰ, 25 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਦੇ ਪ੍ਰਾਇਮਰੀ ਵਿੰਗ ਦਾ ਨਤੀਜਾ ਐਲਾਨ ਕੀਤਾ ਗਿਆ | ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਮੋਹਿਤ ਜੈਨ ਵਿਸ਼ੇਸ਼ ਤੌਰ 'ਤੇ ਇਸ ਮੌਕੇ 'ਤੇ ਪਹੁੰਚੇ | ਪਿ੍ੰਸੀਪਲ ਸੰਗੀਤਾ ਰਾਣੀ ਨੇ ਨਤੀਜਾ ਐਲਾਨ ਕਰਦੇ ਹੋਏ ਦੱਸਿਆ ਕਿ ਪ੍ਰੀ ਨਰਸਰੀ ਜਮਾਤ ਵਿਚੋਂ ਮਿਹਰ ਸੁਖਪ੍ਰੀਤ ਕੌਰ ਅਤੇ ਕੁਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਖੁਸ਼ਨਾਜ ਅਤੇ ਕਾਫੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਗੁਰਮਨ ਜੋਤ ਸਿੰਘ ਅਤੇ ਸ਼ਹਿਬਾਜ਼ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਨਰਸਰੀ ਜਮਾਤ ਵਿਚੋਂ ਅਯਾਂਸ਼ ਹਰਸਿਮਰਤ ਕੌਰ ਮਾਨਵ ਅਤੇ ਬਵਿਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਅਫਾਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆ ਕੁਮਾਰ' ਕਸ਼ਮੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਕੇ.ਜੀ. ਕਲਾਸ ਵਿਚੋਂ ਖੁਸ਼ਪ੍ਰੀਤ ਕੌਰ 'ਸੀਵੀਕਾ ਠਾਕੁਰ' ਮਨੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਮਨਸੀਰਤ ਗੁਰਸ਼ਾਬਾਦ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਨਸਿੰਕਾ .ਜਸਲੀਨ ਕੌਰ ਤੇ ਜਸ ਅਯੂਸ਼ਾ ਹਰਸਾਂਝ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪਹਿਲੀ ਜਮਾਤ ਵਿਚੋਂ ਸਿਧਾਂਸ਼ ਸ਼ਰਮਾ ਨੇ ਤੀਸਰਾ ਮੋਹਨੀਤ ਅਤੇ ਸਾਹਿਬਜੀਤ ਨੇ ਦੂਸਰਾ ਅਤੇ ਇਨਾਇਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਸਰੀ ਜਮਾਤ ਵਿੱਚੋਂ ਸੋਮਿਆ, ਗੁਰਲੀਨ ਕੌਰ, ਕੈਲਾਸ਼ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਅਵਿਕਾ ਮਲਿਕ, ਜੋਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਸਾਂਚੀ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਤੀਸਰੀ ਜਮਾਤ ਵਿਚੋਂ ਹਰਮਨ ਕੌਰ ਨੇ ਤੀਸਰਾ ਸਥਾਨ ਕਿ੍ਤੀ ਕੌਰ ਬਲਰਾਜ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਨੂਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਚੌਥੀ ਜਮਾਤ ਵਿਚੋਂ ਸ਼ਿਵਮ ਵਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਹਰਸੀਰਤ ਹਾਰਦਿਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਵੈਸ਼ਨਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪਿਊਸ਼ ਵਰਮਾ, ਪੂਰਵਿਕਾ ਕੌਸ਼ਲ, ਸਹਜਦੀਪ, ਇਮੰਨਤ, ਅਵਨੀਤ ਕੌਰ, ਅਜੀਤ ਸਿੰਘ, ਨਵਨੀਤ ਕੌਰ ਨੂੰ ਸਾਲ ਦਾ ਸਭ ਤੋਂ ਵਧੀਆ ਵਿਦਿਆਰਥੀ ਐਲਾਨਿਆ ਗਿਆ | ਅੰਤ ਵਿਚ ਸੀਨੀਅਰ ਅਧਿਆਪਕ ਇਕਬਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਅਗਲੀ ਬਰਸਾਤ ਵੀ ਆ ਗਈ ਪਰ ਪਿਛਲੀ ਦਾ ਮਲਬਾ ਵੱਡੀ ਮੁਸੀਬਤ ਬਣਿਆ ਅਗਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਮੰਡਲ ਇਕਾਈ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।