ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਕਰਨੈਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਸ੍ਰੀ ਅਨੰਦਪੁਰ ਸਾਹਿਬ ਇਕਾਈ ਦੀ ਚੋਣ ਮੀਟਿੰਗ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਅਕਬਰਪੁਰੀ, ਸਰਕਲ ਸਕੱਤਰ ਦੇਸ਼ ਰਾਜ ਘਈ, ਸੂਬਾ ਕਾਰਜਕਾਰੀ ਪ੍ਰਧਾਨ ਗੁਰਬਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਬਿਜਲੀ ਕਾਮਿਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਤੋਂ ਬਿਨਾ ਜਥੇਬੰਦੀ ਦੀ ਸਾਲਾਨਾ ਰਿਪੋਰਟ ਵੀ ਪੜ੍ਹੀ ਗਈ | ਬਾਅਦ ਵਿਚ ਹੋਈ ਚੋਣ ਮੀਟਿੰਗ ਵਿਚ ਇੰਜੀਨੀਅਰ ਜਸਵਿੰਦਰ ਸਿੰਘ ਔਲਖ ਨੂੰ ਪ੍ਰਧਾਨ, ਇੰਜ: ਦੇਸ਼ ਰਾਜ ਘਈ ਨੂੰ ਸਰਪ੍ਰਸਤ, ਲਾਈਨਮੈਨ ਸਰਬਜੀਤ ਸਿੰਘ ਬੇਲਾ ਅਤੇ ਸੰਜੀਵ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜ: ਸੁੱਚਾ ਸਿੰਘ, ਜਤਿੰਦਰ ਕੁਮਾਰ, ਇੰਦਰਜੀਤ ਸਿੰਘ ਬੈਂਸ ਅਤੇ ਸੰਜੇ ਕੁਮਾਰ ਨੂੰ ਮੀਤ ਪ੍ਰਧਾਨ, ਮਾਨ ਸਿੰਘ ਸਕੱਤਰ, ਸਰਬਣ ਸਿੰਘ ਤੇ ਰਮੇਸ਼ ਚੰਦ ਨੂੰ ਸਹਾਇਕ ਸਕੱਤਰ, ਰਾਮ ਪਾਲ ਨੂੰ ਖ਼ਜ਼ਾਨਚੀ, ਕੁਲਵੰਤ ਸਿੰਘ ਨੂੰ ਆਡੀਟਰ, ਇਸ ਤੋਂ ਬਿਨਾਂ ਸਚਿਨਦੀਪ ਸੈਣੀ ਅਤੇ ਦਿਨੇਸ਼ ਸੋਨੀ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ ਹੈ | ਇਸ ਮੌਕੇ ਸਰਕਲ ਆਗੂ ਰਿਸ਼ਵ ਚਿਗਲ, ਸਰਕਲ ਖ਼ਜ਼ਾਨਚੀ ਰਜਿੰਦਰ ਸਿੰਘ, ਖਰੜ ਦੇ ਪ੍ਰਧਾਨ ਰਣਬੀਰ ਸਿੰਘ, ਕੁਰਾਲੀ ਦੀ ਸਕੱਤਰ ਨਵਦੀਪ ਕੌਰ, ਬਨਵਾਰੀ ਲਾਲ ਮੱਟੂ ਸਮੇਤ ਵੱਡੀ ਗਿਣਤੀ ਵਿਚ ਆਗੂ ਸਨ |