08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇ ਕੇ ਸਨਮਾਨਿਤ ਕੀਤਾ ਜਾਵੇ-ਨਨਹੇੜੀਆਂ <br/>

ਬਸਪਾ ਪੰਜਾਬ ਦੇ ਜਰਨਲ ਸਕੱਤਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਗੱਲਬਾਤ ਕਰਦੇ ਹੋਏ | <br/> 08-03-2026
ਮੋਰਿੰਡਾ, 7 ਮਾਰਚ (ਪਿ੍ਤਪਾਲ ਸਿੰਘ)-ਆਜ਼ਾਦ ਦੇਸ਼ ਦੇ 85 ਫੀਸਦੀ ਦੱਬੇ ਕੁਚਲੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਵਾਲੇ ਮਰਹੂਮ ਨੇਤਾ ਸ੍ਰੀ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਦਿਆਂ ਬਸਪਾ ਪੰਜਾਬ ਦੇ ਜਨ ਸਕੱਤਰ ਰਾਜਿੰਦਰ ਸਿੰਘ ਰਾਜਾ ਨਨੇੜੀਆਂ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ 'ਚ ਖਲਬਲੀ ਮਚਾਉਣ ਵਾਲੇ ਦਲਿਤਾਂ ਦੇ ਮਸੀਹਾ ਸ੍ਰੀ ਕਾਂਸ਼ੀ ਰਾਮ ਵਲੋਂ ਸਖ਼ਤ ਮਿਹਨਤ ਕਰਕੇ ਦੱਬੇ ਕੁਚਲੇ ਲਿਤਾੜੇ ਲੋਕਾਂ ਨੂੰ ਇਕੱਠੇ ਕਰਕੇ ਉਨ੍ਹਾਂ ਅੰਦਰ ਰਾਜਨੀਤੀ ਦੀ ਚਾਹਤ ਪੈਦਾ ਕੀਤੀ ਤੇ ਭਾਰਤ ਦੀ ਰਾਜਨੀਤੀ ਅੰਦਰ ਇਕ ਨਵੀਂ ਪਾਰਟੀ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ | ਸ੍ਰੀ ਕਾਂਸ਼ੀ ਰਾਮ ਵਲੋਂ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿਵਾਇਆ | ਇਸ ਮੌਕੇ ਨਰਿੰਦਰ ਸਿੰਘ ਬਡਵਾਲੀ ਜਨਰਲ ਸਕੱਤਰ ਬਸਪਾ ਜ਼ਿਲ੍ਹਾ ਰੂਪਨਗਰ, ਕੈਪਟਨ ਕਰਮਜੀਤ ਸਿੰਘ ਬਡਵਾਲੀ, ਜਗਦੇਵ ਸਿੰਘ ਪਵਾਰ, ਸੁਰਿੰਦਰ ਸਿੰਘ ਹੈਪੀ ਅਦਰੇੜਾ, ਅਮਨਦੀਪ ਸਿੰਘ ਕੁਰਾਲੀ, ਕੇਸਰ ਸਿੰਘ ਮੋਰਿੰਡਾ, ਜਸਵਿੰਦਰ ਸਿੰਘ ਛਿੱਬਰ ਤੇ ਦਰਬਾਰਾ ਸਿੰਘ ਮੋਰਿੰਡਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਨੇ ਸ਼ਾਹਪੁਰ ਬੇਲਾ ਵਿਖੇ 15.68 ਕਰੋੜ ਦੀ ਲਾਗਤ ਨਾਲ ਬੋਲਡਰ ਰਿਵਟਮੈਂਟ ਪ੍ਰਾਜੈਕਟ ਦਾ ਨੀਂਹ ਪੱਥਰ... ਅਗਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਦੇ ਅਹੁਦੇਦਾਰਾਂ ਨੇ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਦਿੱਤਾ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।