08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਠੇਕਾ ਮੁਲਾਜ਼ਮ ਸੰਘਰਸ਼ ਦੇ ਅਹੁਦੇਦਾਰਾਂ ਨੇ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਦਿੱਤਾ ਮੰਗ ਪੱਤਰ <br/>

ਠੇਕਾ ਮੁਲਾਜ਼ਮ ਸੰਘਰਸ਼ ਦੇ ਅਹੁਦੇਦਾਰ ਮੰਗ-ਪੱਤਰ ਦੇਣ ਦੌਰਾਨ | <br/> 08-03-2026
ਘਨੌਲੀ, 7 ਮਾਰਚ (ਜਸਵੀਰ ਸਿੰਘ ਸੈਣੀ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ, ਸੀ. ਐਚ. ਬੀ. ਕਾਮੇ ਤੇ ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮਾਂ ਵਲੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਸੰਬੰਧੀ ਅਹੁਦੇਦਾਰ ਦੱਸਿਆ ਕਿ ਇਹ ਮੰਗ ਪੱਤਰ ਸਮੁੱਚੇ ਪੰਜਾਬ 'ਚ ਹਲਕਾ ਵਿਧਾਇਕਾਂ ਨੂੰ ਸੌਂਪੇ ਗਏ | ਮੰਗ-ਪੱਤਰ 'ਚ ਮੁੱਖ ਮੰਗ ਆਊਟਸੋਰਸਡ, ਇਨਲਿਟਮੈਂਟ, ਕੰਪਨੀਆਂ, ਸੁਸਾਇਟੀਆਂ, ਦਿਹਾੜੀਦਾਰ, ਡੇਲੀਵੇਜ਼ ਆਦਿ ਠੇਕਾ ਮੁਲਾਜ਼ਮਾਂ ਨੂੰ ਸੰਬੰਧਿਤ ਵਿਭਾਗਾਂ ਵਿਚ ਮਰਜ਼ ਕਰਕੇ ਰੈਗੂਲਰ ਕਰਨ ਬਾਰੇ ਹੈ | ਇਸ ਮੰਗ ਪੱਤਰ ਵਿਚ ਕੁਲ 9 ਮੰਗਾਂ ਸ਼ਾਮਿਲ ਹਨ | ਮੰਗ ਪੱਤਰ ਸੌਂਪਣ ਸਮੇਂ ਬਲਵਿੰਦਰ ਸਸਕੌਰ, ਪਰਗਟ ਸਿੰਘ, ਘਨੋਲੀ, ਗੁਲਸ਼ਨ ਸਿੰਘ, ਰਾਮਾਂ ਨੰਦ, ਰਾਜਬੀਰ ਸਿੰਘ, ਹਿਮਾਂਸ਼ੂ, ਰਮਨ, ਗੁਰਪਾਲ ਸਿੰਘ, ਇੰਦਰਪਾਲ ਸਿੰਘ, ਜਸਪਾਲ ਸਿੰਘ, ਸੰਤੋਖ ਸਿੰਘ, ਰਣਦੀਪ ਸਿੰਘ, ਗੁਰਮੁਖ ਸਿੰਘ, ਜਸਬੀਰ ਸਿੰਘ ਜਿੰਦਬੜੀ, ਜਗਜੀਤ ਸਿੰਘ, ਸੋਹਣ ਸਿੰਘ, ਮਨਦੀਪ ਸਿੰਘ ਮੋਰਿੰਡਾ ਅਤੇ ਹੋਰ ਲਗਪਗ 50 ਤੋਂ ਵੀ ਵੱਧ ਠੇਕਾ ਮੁਲਾਜ਼ਮ ਮੌਜੂਦ ਸਨ |

ਪਿਛਲੀ ਖ਼ਬਰ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇ ਕੇ ਸਨਮਾਨਿਤ ਕੀਤਾ ਜਾਵੇ-ਨਨਹੇੜੀਆਂ <br/> ਅਗਲੀ ਖ਼ਬਰ ਮੈਡਮ ਰੇਨੂੰ ਕੌਸ਼ਲ ਸਟੇਟ ਐਵਾਰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।