08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੈਡਮ ਰੇਨੂੰ ਕੌਸ਼ਲ ਸਟੇਟ ਐਵਾਰਡੀ

ਅਜੀਤ ਡੈਸਕ 08-03-2026
ਨੰਗਲ, 7 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਰੇਨੂੰ ਕੌਸ਼ਲ ਸਟੇਟ ਐਵਾਰਡੀ ਸਰਕਾਰੀ ਪ੍ਰਾਇਮਰੀ ਸਕੂਲ ਡਬਲ ਈ. ਬਲਾਕ ਨੰਗਲ ਟਾਊਨ ਸਿੱਪ 'ਚ ਬਤੌਰ ਟੀਚਰ ਕੰਮ ਕਰ ਰਹੇ ਹਨ | 'ਵਰਕ ਕਲਚਰ' ਨੂੰ ਸਮਰਪਿਤ ਮੈਡਮ ਰੇਨੂੰ ਕੌਸ਼ਲ ਅਕਸਰ ਆਖਦੇ ਹਨ ਕਿ ਸਕੂਲ ਮੇਰੇ ਲਈ ਪੂਜਣਯੋਗ ਹੈ | ਮੈਡਮ ਰੇਨੂੰ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਨਾਲ ਜੋੜਦੇ ਹਨ | ਬਾਲ ਕਹਾਣੀ ਸੰਗਿ੍ਹ 'ਕਾਟੋ ਮਾਸੀ' ਦੇ ਰਚੇਤਾ ਰੇਨੂੰ ਕੌਸ਼ਲ ਆਰਟ ਆਫ਼ ਲਿਵਿੰਗ ਸੰਸਥਾ ਨਾਲ ਵੀ ਜੁੜੇ ਹਨ | ਚੌਗਿਰਦੇ ਬਾਰੇ ਬੜੇ ਹੀ ਫ਼ਿਕਰਮੰਦ ਮੈਡਮ ਰੇਨੂੰ ਕੌਸ਼ਲ ਹਰ ਵਰ੍ਹੇ ਪੱਲੇ ਹੋਏ ਪੌਦੇ ਟ੍ਰੀ ਗਾਰਡ ਨਾਲ ਲਗਾਉਂਦੇ ਹਨ | ਮੈਡਮ ਰੇਨੂੰ ਕੌਸ਼ਲ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨਾਲ ਮਿਲ ਕੇ ਸਮਾਈਲ ਹੱਟੀ ਵੀ ਚਲਾ ਰਹੇ ਹਨ | ਇਹ ਇਕ ਸ਼ਾਨਦਾਰ ਮੁਹਿੰਮ ਹੈ, ਜਿਸ ਅਧੀਨ ਤੁਸੀਂ ਆਪਣੇ ਘਰੋਂ ਉਹ ਚੀਜ਼ਾਂ ਕੱਢ ਕੇ ਕਿਸੇ ਲੋੜਵੰਦ ਨੂੰ ਦੇਣੀਆਂ ਹਨ, ਜਿਹੜੀਆਂ ਤੁਸੀਂ ਲੰਬੇ ਸਮੇਂ ਤੋਂ ਵਰਤ ਨਹੀਂ ਰਹੇ | ਮੈਡਮ ਰੇਨੂੰ ਅਕਸਰ ਆਖਦੇ ਹਨ ਕਿ 'ਬੰਦਾ ਅੰਗਹੀਣ ਹੋਵੇ ਪਰ ਅਕਲ ਹੀਣ ਨਾ ਹੋਵੇ |' ਸਾਡੇ ਸਮਾਜ 'ਚ ਬਹੁਤਿਆਂ ਨੇ ਘਰਾਂ ਨੂੰ ਕਬਾੜ ਘਰ ਬਣਾਇਆ ਹੋਇਆ ਹੈ | ਸਾਡੇ ਫ਼ਰਿਜ, ਢਿੱਡ ਤੇ ਡਸਟਬਿਨ ਇੱਕੋ ਜਿਹੇ ਹਨ, ਤਦੇ ਅਸੀਂ ਹਸਪਤਾਲਾਂ 'ਚ ਰੁਲ ਰਹੇ ਹਾਂ |
ਪਿਛਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਦੇ ਅਹੁਦੇਦਾਰਾਂ ਨੇ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਦਿੱਤਾ ਮੰ... ਅਗਲੀ ਖ਼ਬਰ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ 'ਚ ਐਚ. ਪੀ. ਵੀ. ਵੈਕਸੀਨ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।