09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ ਦੇ ਦਿਹਾੜੇ 'ਤੇ ਲੰਗਰ ਲਗਾਇਆ

ਮੋਰਿੰਡਾ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਲਗਾਏ ਲੰਗਰ ਦੌਰਾਨ ਸੇਵਾ ਕਰਦੇ ਹੋਏ ਸੇਵਾਦਾਰ | <br/> 24-01-2026
ਮੋਰਿੰਡਾ, 23 ਜਨਵਰੀ (ਪਿ੍ਤਪਾਲ ਸਿੰਘ)-ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਸਥਾਨਕ ਦੁਕਾਨਦਾਰਾਂ ਵਲੋਂ ਬਸੀ ਬਜ਼ਾਰ ਮੋਰਿੰਡਾ ਵਿਖੇ ਛੋਲੇ-ਪੂਰੀ ਤੇ ਕੜਾਹ ਦਾ ਲੰਗਰ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਭਿਨਾਸ਼ ਕੁਮਾਰ ਸ਼ੰਮੀ ਨੇ ਦੱਸਿਆ ਕਿ ਦੁਕਾਨਦਾਰਾਂ ਵਲੋਂ ਹਰ ਸਾਲ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਾਲ ਵੀ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਛੋਲੇ-ਪੂਰੀ ਤੇ ਕੜਾਹ ਪ੍ਰਸਾਦ ਦਾ ਲੰਗਰ ਲਗਾਇਆ ਗਿਆ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਆਉਣ-ਜਾਣ ਵਾਲੇ ਲੋਕਾਂ ਨੇ ਲੰਗਰ ਛਕਿਆ | ਇਸ ਮੌਕੇ ਅਭਿਨਾਸ਼ ਕੁਮਾਰ, ਐਡਵੋਕੇਟ ਜਤਿਨ, ਹਰਜੋਤ ਸਿੰਘ, ਬਲਜੀਤ ਸਿੰਘ, ਲਾਖਾ ਸਿੰਘ ਆਦਿ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ |

ਪਿਛਲੀ ਖ਼ਬਰ ਜੈ ਬਾਬਾ ਬਰਫਾਨੀ ਕਲੱਬ ਵਲੋਂ ਸ਼ਿਵਰਾਤਰੀ ਮੌਕੇ ਅਮਰਨਾਥ ਦੀ ਤਰਜ਼ 'ਤੇ ਲਗਾਇਆ ਜਾਵੇਗਾ ਲੰਗਰ <br/> ਅਗਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।