ਤਪਾ ਮੰਡੀ (ਬਰਨਾਲਾ), 31 ਅਕਤੂਬਰ (ਵਿਜੇ ਸ਼ਰਮਾ) - ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਹਲਕਾ ਭਦੌੜ ਰਿਜ਼ਰਵ ਤੋਂ ਮੌਜੂਦਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮੁੜ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਲਾਭ ਸਿੰਘ ਉਗੋਕੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ, ਜਿਸ ਕਰਕੇ ਹਾਈਕਮਾਂਡ ਨੇ ਲਾਭ ਸਿੰਘ ਉਗੋਕੇ 'ਤੇ ਦੁਬਾਰਾ ਭਰੋਸਾ ਜਤਾਇਆ ਹੈ।ਇਸ ਮੌਕੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇ ਕੇ, ਬਲਾਕ ਪ੍ਰਧਾਨ ਪਰਗਟ ਸਿੰਘ ਗਿੱਲ ਧੂਰਕੋਟ,ਠੇਕੇਦਾਰ ਅਵਤਾਰ ਸਿੰਘ ਛੰਨਾਂ,ਬਬਲੀ ਸਿੰਘ ਤਾਜੋਕੇ ਬਲਾਕ ਸੰਮਤੀ ਮੈਂਬਰ ਨੇ ਮੁਬਾਰਕਬਾਦ ਦਿੰਦੇ ਹੋਇਆ ਸ਼ੁਭਕਾਮਨਾਵਾਂ ਦਿੱਤੀਆਂ।
ਤਾਜ਼ਾ ਖ਼ਬਰਾਂ
Free
ਪੰਜਾਬ ਵਿਧਾਨ ਸਭਾ ਚੋਣਾਂ - ਭਦੌੜ ਵਿਧਾਨ ਸਭਾ ਹਲਕੇ ਤੋਂ 'ਆਪ' ਵਲੋਂ ਲਾਭ ਸਿੰਘ ਉਗੋਕੇ ਨੂੰ ਟਿਕਟ
ਤਪਾ ਮੰਡੀ (ਬਰਨਾਲਾ), 31 ਅਕਤੂਬਰ (ਵਿਜੇ ਸ਼ਰਮਾ) - ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਹਲਕਾ ਭਦੌੜ ਰਿਜ਼ਰਵ ਤੋਂ ਮੌਜੂਦਾ...
ਅਜੀਤ ਡੈਸਕ
31-10-2026