10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ <br/>

ਅਜੀਤ ਡੈਸਕ 24-01-2026
ਨੰਗਲ, 23 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਉਪ ਮੰਡਲ ਪੱਧਰ ਦਾ ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਮਨਾਇਆ ਜਾਵੇਗਾ | ਸਕੂਲ ਆਫ਼ ਐਮੀਨੈਂਸ ਵਿਚ ਹੋਣ ਵਾਲੇ ਇਸ ਪ੍ਰਭਾਵਸ਼ਾਲੀ ਸਮਾਰੋਹ ਦੀਆਂ ਤਿਆਰੀਆਂ ਨੂੰ ਅੱਜ ਫੁੱਲ ਡਰੈੱਸ ਰਿਹਰਸਲ ਕਰਵਾ ਕੇ ਅੰਤਿਮ ਛੋਹਾ ਦਿੱਤੀਆਂ ਗਈਆਂ | ਅੱਜ ਬੀ.ਬੀ.ਐੱਮ.ਬੀ ਦੇ ਆਡੀਟੋਰੀਅਮ ਵਿਚ ਹੋਈ ਰਿਹਰਸਲ ਉਪਰੰਤ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਸਮਾਰੋਹ ਲਈ ਮਾਰਚ ਪਾਸਟ, ਪਰੇਡ, ਪੀ.ਟੀ. ਸ਼ੋਅ ਦੀ ਰਿਹਰਸਲ ਕਰਵਾਈ ਗਈ | ਸੱਭਿਆਚਾਰਕ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਵਿਚ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆ | ਰਾਸ਼ਟਰੀ ਗੀਤ ਨਾਲ ਸਮਾਰੋਹ ਦੀ ਸਮਾਪਤੀ ਹੋਵੇਗੀ | ਰਾਸ਼ਟਰੀ ਝੰਡਾ ਸਚਿਨ ਪਾਠਕ ਉਪ ਮੰਡਲ ਮੈਜਿਸਟਰੇਟ ਨੰਗਲ ਲਹਿਰਾਉਣਗੇ | ਉਨ੍ਹਾਂ ਵਲੋਂ ਦੇਸ਼ ਵਾਸੀਆਂ ਨੂੰ ਸੰਦੇਸ਼ ਵੀ ਦਿੱਤਾ ਜਾਵੇਗਾ | ਸਮਾਰੋਹ ਮੌਕੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਆਉਣ ਵਾਲੇ ਪਤਵੰਤਿਆਂ ਤੇ ਵਿਦਿਆਰਥੀਆਂ ਲਈ ਲੋੜੀਦੇ ਪ੍ਰਬੰਧ ਕਰ ਰਹੇ ਹਨ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੁਧੀਰ ਕੁਮਾਰ ਵਲੋਂ ਨਿਭਾਈ ਗਈ | ਇਸ ਮੌਕੇ ਗੁਰਦੀਪ ਸਿੰਘ ਈ. ਓ, ਪਿ੍ੰਸੀਪਲ ਵਿਜੈ ਬੰਗਲਾ, ਪਿ੍ੰ. ਕਿਰਨ ਸ਼ਰਮਾ, ਮੁਕੇਸ਼ ਸ਼ਰਮਾ ਸੁਪਰਡੈਟ ਐਮ. ਸੀ. ਨੰਗਲ, ਹਰਨੇਕ ਸਿੰਘ, ਮੋਹਿਤ ਸ਼ਰਮਾ, ਮੋਨਿਕਾ ਐਸ.ਡੀ.ਐਮ. ਦਫ਼ਤਰ ਨੰਗਲ, ਰਵਿੰਦਰ ਸਿੰਘ, ਰਾਕੇਸ਼ ਸ਼ਰਮਾ, ਰਣਦੀਪ ਕੌਰ, ਸੁਰਿੰਦਰ ਕੌਰ, ਪੂਨਮ ਰਾਣਾ, ਸ਼ਵੇਤਾ, ਜਗਮੋਹਨ ਸਿੰਘ, ਰਾਜੇਸ਼ ਕਟਾਰੀਆ, ਮਨਜੀਤ ਕੌਰ, ਸੁਖਦੀਪ ਕੌਰ, ਪਰਵੇਸ਼ ਸ਼ਰਮਾ, ਰਮਨਦੀਪ ਕੌਰ, ਨੀਰਜਾ, ਪਿ੍ਆ, ਸੋਨੀਆ, ਗੁਰਮੁਖ ਸਿੰਘ, ਰਾਜ ਵੀਰ ਸਿੰਘ ਮਾਰਕਫੈੱਡ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |


ਪਿਛਲੀ ਖ਼ਬਰ ਜਤੌਲੀ-ਟੇਢੇਵਾਲ ਪੱਤੀ ਵਿਖੇ ਫੜੀ ਗਈ ਖੈਰ ਦੀ ਬੇਸ਼ਕੀਮਤੀ ਲੱਕੜ <br/> ਅਗਲੀ ਖ਼ਬਰ ਇਕਲੌਤੇ ਪੁੱਤਰ ਦੀ ਸ਼ਹਾਦਤ ਨਾਲ ਗਹਿਰੇ ਸਦਮੇ 'ਚ ਡੁੱਬਿਆ ਹੱਸਦਾ-ਵੱਸਦਾ ਪਰਿਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।