24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਰਵਿੰਦਰ ਸਿੰਘ ਝੋਟਾ ਦੇ ਨਾਂਅ ’ਤੇ ਰੱਖਿਆ ਜਾਵੇ ਖ਼ਾਲਸਾ ਕ੍ਰਿਕਟ ਗਰਾਊਂਡ ਦਾ ਨਾਂਅ- ਆਗਰਾ

ਮਾਨਸਾ , 23 ਅਕਤੂਬਰ ( ਧਾਲੀਵਾਲ )- ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨਸ਼ਾ - ਮੁਕਤ ਪੰਜਾਬ ਸਿਰਜਣ ਲਈ ਮੀਲ ਪੱਥਰ ਸਾਬਤ ਹੋਵੇਗੀ । ਇਹ ਪ੍ਰਗਟਾਵਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਰਦਿਆਂ ਦੱਸਿਆ ਕਿ ਝੋਟਾ ਬਾਕਸਿੰਗ ਦੇ ਨਾਲ ਹੀ ਕ੍ਰਿਕਟ ਦਾ ਵੀ ਵਧੀਆ ਖਿਡਾਰੀ ਸੀ ।

ਅਜੀਤ ਡੈਸਕ 24-10-2026
ਮਾਨਸਾ , 23 ਅਕਤੂਬਰ ( ਧਾਲੀਵਾਲ )- ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨਸ਼ਾ - ਮੁਕਤ ਪੰਜਾਬ ਸਿਰਜਣ ਲਈ ਮੀਲ ਪੱਥਰ ਸਾਬਤ ਹੋਵੇਗੀ । ਇਹ ਪ੍ਰਗਟਾਵਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਤਿੰਦਰ ਕੁਮਾਰ ਆਗਰਾ ਨੇ ਕਰਦਿਆਂ ਦੱਸਿਆ ਕਿ ਝੋਟਾ ਬਾਕਸਿੰਗ ਦੇ ਨਾਲ ਹੀ ਕ੍ਰਿਕਟ ਦਾ ਵੀ ਵਧੀਆ ਖਿਡਾਰੀ ਸੀ । ਇੱਥੇ ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਆਗਰਾ ਨੇ ਕਿਹਾ ਕਿ ਮੁੱਕੇਬਾਜ਼ੀ ਦੇ ਨਾਲ ਬੱਲੇਬਾਜ਼ੀ ’ ਚ ਵੀ ਉਸ ਨੇ ਨਾਮਣਾ ਖੱਟਿਆ ਸੀ । ਉਹ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾਂਦੇ ਹਰ ਮੈਚ ’ ਚ ਮੋਹਰੀ ਹੋ ਕੇ ਵਿਚਰਦਾ ਸੀ ਤੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਹੀ ਨਹੀਂ ਸਗੋਂ ਜ਼ਿੰਦਗੀ ’ ਚ ਵਿਚਰਨ ਲਈ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜਿਕ ਕਾਰਜਾਂ ਲਈ ਵੀ ਪ੍ਰੇਰਦਾ ਸੀ । ਇਸੇ ਦੌਰਾਨ ਕ੍ਰਿਕਟ ਖਿਡਾਰੀ ਸਹਿਜਪ੍ਰੀਤ ਸਿੰਘ , ਕੋਚ ਵਿਨੈ ਪਾਲ ਗਿੱਲ , ਕੋਚ ਕਸਤੂਰੀ , ਗੁਰਪ੍ਰੀਤ ਸਿੰਘ ਮੋਨੀ , ਰਾਜਦੀਪ ਸਿੰਘ ਝੱਬਰ ਆਦਿ ਨੇ ਕਿਹਾ ਕਿ ਝੋਟੇ ਵਲੋਂ ਵਿੱਢੇ ਸੰਘਰਸ਼ ਨੂੰ ਅੰਜਾਮ ਦਿਵਾਉਣ ਲਈ ਤਤਪਰ ਰਹਿਣਗੇ । ਉਨ੍ਹਾਂ ਮੰਗ ਕੀਤੀ ਕਿ ਖ਼ਾਲਸਾ ਕ੍ਰਿਕਟ ਗਰਾਊਂਡ ਦਾ ਨਾਂਅ ਸ਼ਹੀਦ ਪਰਵਿੰਦਰ ਸਿੰਘ ਝੋਟਾ ਰੱਖਿਆ ਜਾਵੇ ।
ਪਿਛਲੀ ਖ਼ਬਰ ਫੂਸ ਮੰਡੀ ਦੇ ਪਰਮਜੀਤ ਸਿੰਘ ਨੇ ਸੁਪਰ ਸੀਡਰ ਨਾਲ ਪਰਾਲੀ ਖੇਤ ਵਿੱਚ ਮਿਲਾ ਕੇ ਕੀਤੀ ਕਣਕ ਦੀ ਬਿਜਾਈ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।