ਸਰਦੂਲਗੜ੍ਹ, 12 ਅਗਸਤ (ਜੀ.ਐਮ.ਅਰੋੜਾ)- ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਬੈਡਮਿੰਟਨ ਖਿਡਾਰੀਆਂ ਨੇ ਬੈਡਮਿੰਟਨ ਕੋਚ ਸਾਹਿਲ ਗੋਇਲ ਦੀ ਅਗਵਾਈ ’ਚ ਜ਼ੋਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਮੈਚਾਂ ’ਚ ਅੰਡਰ-14 ਲੜਕੀਆਂ ਧਰੁਵ, ਮਨਮਿੰਦਰ, ਜਾਗ੍ਰਿਤੀ, ਅਰਸ਼ਦੀਪ ਅਤੇ ਪ੍ਰਭਲੀਨ ਨੇ ਸੋਨ ਤਗਮਾ ਜਿੱਤਿਆ। ਅੰਡਰ-17 ਲੜਕੀਆਂ ਜੀਆ, ਸੁਖਪ੍ਰੀਤ, ਮੰਨਤ, ਸ਼ਗਨ ਅਤੇ ਸਹਿਜਪ੍ਰੀਤ ਨੇ ਸੋਨ ਤਗਮਾ ਜਿੱਤਿਆ। ਅੰਡਰ-19 ਲੜਕੀਆਂ ਮਨਦੀਪ, ਅਵਨੀਤ, ਅਬਜੋਤ, ਏਕਮਪ੍ਰੀਤ ਅਤੇ ਖੁਸ਼ਬੂ ਖਿਡਾਰਨਾਂ ਨੇ ਸੋਨ ਤਗਮਾ ਜਿੱਤਿਆ। ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ’ਚ ਦਸਮੇਸ਼ ਸਕੂਲ ਦੀਆਂ ਖਿਡਾਰਨਾਂ ਨੇ ਸੋਨ ਤਗਮੇ ਜਿੱਤੇ। ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ’ਚ ਅੰਡਰ-17 ਲੜਕੇ ਲਕਸ਼ੈ, ਅੰਕਤ ਜਿਆਣੀ, ਧੀਰਜ, ਪਾਰਸ ਅਤੇ ਅਰਚਿਤ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਫਾਈਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਜਿੱਤਿਆ। ਅੰਡਰ-14-ਲੜਕਿਆਂ ਲਕਸ਼ੈ, ਅਭਿਮਨਯੂ, ਕਬੀਰ, ਤੇਜਿੰਦਰ, ਕੁਨਾਲ ਵਰਮਾ ਨੇ ਵੀ ਫਾਈਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਜਿੱਤਿਆ। ਜ਼ੋਨ ਬੈਡਮਿੰਟਨ ਦੇ ਕੁੱਲ 6 ਤਗਮਿਆਂ ’ਚੋਂ 5 ਸੋਨ ਤਗਮੇ ਜਿੱਤ ਕੇ ਦਸਮੇਸ਼ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਰਿਕਾਰਡ ਕਾਇਮ ਕਰ ਕੇ ਜ਼ੋਨ ਦੀ ਓਵਰਆਲ ਬੈਡਮਿੰਟਨ ਟਰਾਫ਼ੀ ਜਿੱਤੀ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਖਿਡਾਰੀਆਂ, ਕੋਚ ਸਾਹਿਲ ਗੋਇਲ ਅਤੇ ਕਿਰਨਦੀਪ ਕੌਰ ਨੂੰ ਵਧਾਈਆਂ ਦਿੰਦਿਆਂ 1 7 ਖਿਡਾਰੀਆਂ ਦੇ ਜ਼ਿਲ੍ਹਾ ਬੈਡਮਿੰਟਨ ਖੇਡਾਂ ਲਈ ਚੁਣੇ ਜਾਣ ’ਤੇ ਜਿਲ੍ਹੇ ’ਚੋਂ ਵੀ ਸ਼ਾਨਦਾਰ ਖੇਡ ਦਿਖਾਉਣ ਲਈ ਪ੍ਰੇਰਿਤ ਕੀਤਾ। ਕਨਵੀਨਰ ਡੀ.ਪੀ.ਈ. ਬੂਟਾ ਸਿੰਘ, ਡੀ.ਪੀ.ਈ. ਗੁਰਨਾਮ ਸਿੰਘ, ਡੀ.ਪੀ.ਈ. ਪਰਮਿੰਦਰ ਸਿੰਘ ਜਟਾਣਾ ਅਤੇ ਡੀ.ਪੀ.ਈ. ਅਮਨਦੀਪ ਸਿੰਘ, ਡੀ.ਪੀ.ਈ. ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।