ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਦਿਆਰਥੀਆਂ ਨੂੰ ਸਟੀਕ ਵੰਡੇ
ਬਰੇਟਾ, 14 ਨਵੰਬਰ (ਮੰਡੇਰ)- ਆਲ ਇਜ ਵੰਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤਾ ਜਾ ਰਹੇ ਹਨ, ਜਿਸ ਤਹਿਤ ਬਾਬਾ ਧਰਮ ਸਿੰਘ ਵਲੋਂ ਮਾਡਰਨ ਇੰਟਰਨੈਸ਼ਨਲ ਕਾਨਵੈਂਟ ਸਕੂਲ ਲਦਾਲ ਵਿਖੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰਬਾਣੀ ਸਟੀਕਾਂ ਵੰਡੀਆਂ ਗਈਆਂ। ਉਨ੍ਹਾਂ ਗੁਰਬਾਣੀ ਨੂੰ ਫੋਨ ਰਾਹੀਂ ਪੜ੍ਹਨ-ਸੁਣਨ ਲਈ ਸੰਸਥਾ ਦੀ ਫਰੀ ਐਪ ਆਲ ਇਜ਼ ਵਨ ਲਾਈਫ ਡਾਊਨਲੋਡ ਕਰਨ ਲਈ ਦੱਸਦਿਆਂ ਬੱਚਿਆਂ ਨੂੰ ਨਸ਼ਿਆਂ ਅਤੇ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਅਜੀਤ ਡੈਸਕ
15-11-2026