ਪ੍ਰਭ ਆਸਰਾ ਵਿਖੇ ਦਾਖਲ ਵਿਜੇ ਕੁਮਾਰ ਦੀ ਹਾਲਤ ਗੰਭੀਰ
ਕੁਰਾਲੀ, 21 ਨਵੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿਚਲੀ ਲਾਵਾਰਿਸ ਨਾਗਰਿਕਾਂ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਵਿਚ ਦਾਖਲ ਇਕ ਨਾਗਰਿਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਵਿਜੇ ਕੁਮਾਰ (67) ਨੂੰ ਕੁਝ ਸਮਾਂ ਪਹਿਲਾਂ ਸਮਾਜ ਸੇਵੀ ਸੱਜਣਾਂ ਦੀ ਸੂਚਨਾ ’ਤੇ ਮੁਹਾਲੀ ਤੋਂ ਇਕ ਬਜ਼ੁਰਗ ਨੂੰ ਬਹੁਤ ਹੀ ਤਰਸਯੋਗ ਹਾਲਾਤਾਂ ਵਿਚ ਸੰਸਥਾ ਵਿਖੇ ਲਿਆਂਦਾ ਗਿਆ ਸੀ।
ਪ੍ਰਭ ਆਸਰਾ ਚੈਰੀਟੇਬਲ ਹਸਪਤਾਲ ’ਚ ਜ਼ੇਰੇ ਇਲਾਜ ਵਿਜੇ ਕੁਮਾਰ ਦੀ ਤਸਵੀਰ। ਤਸਵੀਰ : ਹਰਪ੍ਰੀਤ ਸਿੰਘ
22-11-2026